02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜੀਤ ਸਿੰਘ ਖ਼ਾਲਸਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 28-04-2026
ਹੁਸੈਨਪੁਰ, 27 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਰਛਪਾਲ ਸਿੰਘ ਖ਼ਾਲਸਾ, ਰੇਸ਼ਮ ਸਿੰਘ ਖ਼ਾਲਸਾ, ਰਜਿੰਦਰ ਸਿੰਘ ਖ਼ਾਲਸਾ, ਗੁਰਤੇਜ ਸਿੰਘ ਅਤੇ ਹਰਜੀਤ ਸਿੰਘ ਭਾਣੋ ਲੰਗਾ ਦੇ ਪਿਤਾ ਜੀਤ ਸਿੰਘ ਖ਼ਾਲਸਾ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਹਰਨਾਮ ਸਿੰਘ ਪਿੰਡ ਭਾਣੋ ਲੰਗਾ ਕਪੂਰਥਲਾ ਵਿਖੇ ਕਰਵਾਇਆ | ਇਸ ਦੌਰਾਨ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬਾਅਦ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ | ਇਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਜੀਤ ਸਿੰਘ ਖ਼ਾਲਸਾ ਨੇ ਜਿਥੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਅਥਾਹ ਯੋਗਦਾਨ ਪਾਇਆ ਉਥੇ ਉਨ੍ਹਾਂ ਦੇ ਸਪੁੱਤਰਾਂ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਸੇਵਾ ਕਰਕੇ ਆਪਣਾ ਅਤੇ ਪੁਰਖਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜੀਤ ਸਿੰਘ ਖ਼ਾਲਸਾ ਵਰਗੇ ਗੁਰਸਿੱਖ ਇਨਸਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ | ਇਸ ਸ਼ਰਧਾਂਜਲੀ ਸਮਾਗਮ ਵਿਚ ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਅੰਤ 'ਚ ਰਛਪਾਲ ਸਿੰਘ ਖ਼ਾਲਸਾ ਨੇ ਉਨ੍ਹਾਂ ਦੇ ਪਿਤਾ ਜੀਤ ਸਿੰਘ ਖ਼ਾਲਸਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ ਸਕੇ ਸੰਬੰਧੀਆਂ ਤੇ ਸੱਜਣਾਂ ਮਿੱਤਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਮੇਹਰ ਸਿੰਘ, ਪ੍ਰਧਾਨ ਗੁਰਮੇਲ ਸਿੰਘ ਚਾਹਲ, ਜਸਵੰਤ ਸਿੰਘ ਸਰਪੰਚ, ਪ੍ਰਧਾਨ ਮਲਕੀਤ ਸਿੰਘ, ਸੂਬਾ ਸਿੰਘ ਮਠਾੜੂ, ਤੀਰਥ ਸਿੰਘ ਭਾਊ, ਗੁਰਦੇਵ ਸਿੰਘ ਵਲੈਤੀਆ, ਸਾਬ੍ਹੀ ਯੂ. ਕੇ., ਪ੍ਰਧਾਨ ਲਾਲ ਸਿੰਘ, ਹਰਦੀਪ ਸਿੰਘ ਯੂ. ਕੇ., ਪੰਮਾ ਯੂ. ਕੇ., ਮੰਗਾ ਯੂ. ਕੇ., ਚਰਨਜੀਤ ਸਿੰਘ ਡੋਗਰਾਂਵਾਲ, ਅਮਰਜੀਤ ਸਿੰਘ ਡੋਗਰਾਂਵਾਲ, ਰਣਜੀਤ ਸਿੰਘ ਮੱਲ੍ਹੀ, ਹਰਿੰਦਰ ਸਿੰਘ ਹਿੰਦਾ, ਸੁਖਵਿੰਦਰ ਸਿੰਘ ਛਿੰਦੀ, ਜੀਤ ਸਿੰਘ ਖ਼ਾਲਸਾ, ਸਰਪੰਚ ਸਰਦੂਲ ਸਿੰਘ ਸਿਆਲ, ਨੰਬਰਦਾਰ ਲਾਭ ਚੰਦ ਥਿੱਗਲੀ, ਸਤਨਾਮ ਸਿੰਘ ਸੋਢੀ ਖੈੜਾ, ਫ਼ਕੀਰ ਸਿੰਘ, ਸਰਪੰਚ ਜਗਦੀਪ ਸਿੰਘ ਵੰਝ, ਗੁਰਦੀਪ ਸਿੰਘ ਭੰਡਾਲ ਜ਼ਿਲ੍ਹਾ ਇੰਚਾਰਜ, ਨਰਿੰਦਰ ਸਿੰਘ ਖੁਸਰੋਪੁਰ, ਸੁਖਜੀਤ ਸਿੰਘ ਢੱਪਈ, ਮੰਨਾ ਸਰਪੰਚ ਕਾਲਾ ਸੰਘਿਆਂ, ਮਨੀ ਔਜਲਾ, ਸੰਗਰਾਮ ਸਿੰਘ ਕਪੂਰ ਫਾਰਮ, ਕੁਲਵੰਤ ਸਿੰਘ, ਬੱਬਲੂ ਰਜਾਪੁਰ, ਸਾਬਕਾ ਸਰਪੰਚ ਇੰਦਰ ਸਿੰਘ ਤੋਗਾਂਵਾਲ, ਲਵਲੀ ਸਰਪੰਚ ਤੋਗਾਂਵਾਲ, ਸਕੇ ਸੰਬੰਧੀ ਤੇ ਸੱਜਣਾਂ ਮਿੱਤਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਸਰ ਰਸੂਖ ਵਾਲੇ ਲੋਕਾਂ ਦੀਆਂ ਗਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ-ਸੁਖਵੰਤ ਸਿੰਘ ਤੱਖਰ ਅਗਲੀ ਖ਼ਬਰ ਆਏ ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ-ਸੁਖਪਾਲ ਸਿੰਘ ਖਹਿਰਾ <br/>
Ad Position 24