03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗਊ ਸਨਮਾਨ ਆਹਵਾਹਨ ਅਭਿਆਨ ਤਹਿਤ ਗਊ ਭਗਤਾਂ ਵਲੋਂ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 28-04-2026

ਭੁਲੱਥ, 27 ਅਪ੍ਰੈਲ (ਮੇਹਰ ਚੰਦ ਸਿੱਧੂ)-ਗਊ ਮਾਤਾ ਸਨਾਤਨ ਸੰਸਕਿ੍ਤ ਦੀ ਪਹਿਚਾਣ ਹੈ, ਜਿਸ ਦੀ ਸੁਰੱਖਿਆ ਲਈ ਕੇਂਦਰ ਤੇ ਰਾਜ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ | ਇਹ ਪ੍ਰਗਟਾਵਾ ਕਰਦਿਆਂ ਗਊ ਭਗਤ ਭਾਜਪਾ ਸਰਕਲ ਪ੍ਰਧਾਨ ਹੀਰਕ ਵਲੋਂ ਅੱਜ ਭੁਲੱਥ ਵਿਖੇ ਗਊ ਮਾਤਾ ਦੇ ਸਨਮਾਨ ਸੰਬੰਧੀ ਜੁਡੀਸ਼ੀਅਲ ਚੌਕ ਵਿਖੇ ਇਕੱਤਰ ਹੋਏ ਗਊ ਭਗਤਾਂ ਸਮੇਤ ਸ਼ੋਭਾ ਯਾਤਰਾ ਦੌਰਾਨ ਕੀਤਾ | ਉਪਰੰਤ ਹੀਰਕ ਜੋਸ਼ੀ ਦੀ ਅਗਵਾਈ 'ਚ ਗਊ ਭਗਤਾਂ ਵਲੋਂ ਐਸ. ਡੀ. ਐਮ. ਦਫ਼ਤਰ ਵਿਖੇ ਪਹੰੁਚ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਐਸ. ਡੀ. ਐਮ. ਭੁਲੱਥ ਰੁਪਿੰਦਰਪਾਲ ਸਿੰਘ ਨੂੰ ਮੰਗ-ਪੱਤਰ ਦਿੱਤਾ, ਗਊ ਭਗਤਾਂ ਵਲੋਂ ਮੰਗ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਤੇ ਸੂਬਾ ਪੰਜਾਬ 'ਚ ਗਊ ਸਨਮਾਨ ਸੇਵਾ ਤੇ ਸੁਰੱਖਿਆ ਕਾਨੂੰਨ ਤੁਰੰਤ ਬਣਾਇਆ ਜਾਵੇ | ਗਊ ਹੱਤਿਆ ਤੇ ਗਊ ਤਸਕਰੀ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ, ਬੇਸਹਾਰਾ ਗਊਆਂ ਲਈ ਸਰਕਾਰੀ ਪੱਧਰ ਤੇ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾਵੇ ਤੇ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ | ਇਸ ਮੌਕੇ ਐਸ. ਡੀ. ਐਮ. ਭੁਲੱਥ ਵਲੋਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਮੰਗ-ਪੱਤਰ ਅਨੁਸਾਰ ਬਣਦੀ ਕਾਰਵਾਈ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ | ਇਸ ਮੌਕੇ ਸੁਭਾਸ਼ ਚੰਦਰ ਦੱਤਾ, ਸੁਰਿੰਦਰ ਪਾਸੀ, ਰਜਨੀ ਰਾਣੀ, ਜਨਕ ਰਾਜ, ਰਾਜੀਵ ਵੋਹਰਾ, ਕੁਲਜੀਤ ਸਿੰਘ, ਹਰਵਿੰਦਰ ਸਿੰਘ, ਪੰਡਿਤ ਰਤਨ ਲਾਲ, ਪੰਡਿਤ ਮੁਨੀਸ਼, ਪੰਡਿਤ ਲਖਸ਼ਮਣ, ਮੋਹਿਤ ਕਾਲੀਆ, ਜੀਤ ਸਿੰਘ ਰਾਮਗੜ੍ਹ, ਵਿਜੇ ਰਾਮਗੜ੍ਹ, ਗੀਤਾ ਸ਼ਰਮਾ, ਊਸ਼ਾ ਰਾਣੀ, ਬਿਮਲਾ, ਸੀਮਾ, ਆਰਤੀ, ਆਸ਼ਾ, ਪੁਸ਼ਪਾ ਰਾਣੀ ਤੇ ਹੋਰ ਬਹੁਤ ਸਾਰੇ ਗਊ ਭਗਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਅਗਲੀ ਖ਼ਬਰ ਕਪੂਰਥਲਾ ਗੈਸ ਏਜੰਸੀ ਦੇ ਮਾਲਕ ਕੈਲਾਸ਼ ਅਗਰਵਾਲ ਦਾ ਅੰਤਿਮ ਸੰਸਕਾਰ ਅੱਜ
Ad Position 24