03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ

Ad Position 21
No active advertisement
ਅਜੀਤ ਡੈਸਕ 28-04-2026
ਲਾਬੜਾ, 27 ਅਪ੍ਰੈਲ (ਗੁਰਮੇਲ ਸਿੰਘ)-ਪੰਜਾਬ 'ਚ ਇਸ ਸਮੇਂ ਭਾਰੀ ਗਰਮੀ ਪੈ ਰਹੀ ਹੈ | ਮੌਸਮ ਵਿਗਿਆਨ ਕੇਂਦਰ ਵਲੋਂ ਜਾਰੀ ਕੀਤੇ ਗਏ ਤਾਜ਼ਾ ਮੀਡੀਆ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਚ ਵੱਖ-ਵੱਖ ਥਾਵਾਂ 'ਤੇ ਸੀਤ ਵੇਵ (ਲੂ) ਦੇ ਹਾਲਾਤ ਦਰਜ ਕੀਤੇ ਗਏ ਹਨ ਹਾਲਾਂਕਿ ਸੂਬੇ ਦੇ ਕੁਝ ਹਿੱਸਿਆਂ 'ਚੋਂ ਬਹੁਤਾ ਹਲਕਾ ਮੀਂਹ ਵੀ ਪਿਆ ਹੈ | ਪੰਜਾਬ ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 43.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ | ਜਲੰਧਰ ਜ਼ਿਲ੍ਹੇ ਦਾ ਤਾਪਮਾਨ 40 ਡਿਗਰੀ ਸੈਲਸੀਅਸ ਰਿਹਾ | ਪੰਜਾਬ ਵਾਸੀਆਂ ਲਈ ਇਕ ਖਬਰ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਮਜਾਜ ਬਦਲਣ ਵਾਲਾ ਹੈ | ਮੌਸਮ ਵਿਭਾਗ ਮੁਤਾਬਿਕ 27 ਤੋਂ 30 ਅਪ੍ਰੈਲ ਤੱਕ ਪੰਜਾਬ ਦੇ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਜਿਸ ਤਹਿਤ ਗਰਜ ਤੇ ਬਿਜਲੀ ਚਮਕਣ ਦੇ ਨਾਲ-ਨਾਲ 40-50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਣੇ ਮਹਿਲਾ ਤੇ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਗਊ ਸਨਮਾਨ ਆਹਵਾਹਨ ਅਭਿਆਨ ਤਹਿਤ ਗਊ ਭਗਤਾਂ ਵਲੋਂ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ <br/>
Ad Position 24