ਫਗਵਾੜਾ, 27 ਅਪੈ੍ਰਲ (ਹਰਜੋਤ ਸਿੰਘ ਚਾਨਾ)-ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਕਮੇਟੀ ਤੁਗਲਕਾਬਾਦ ਦਿੱਲੀ (ਰਜਿ.) ਟਰੱਸਟ ਦੇ ਅਹੁਦੇਦਾਰਾਂ ਦੀ ਟੀਮ ਅੱਜ ਜਲੰਧਰ ਪਹੁੰਚੀ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਉਪਰੰਤ ਟਰੱਸਟ ਦੇ ਪੰਜ ਮੈਂਬਰਾਂ ਸਵਾਮੀ ਵੀਰ ਸਿੰਘ ਹਿਤਕਾਰੀ (ਉੱਤਰ ਪ੍ਰਦੇਸ਼) ਪ੍ਰਧਾਨ, ਦੁਸ਼ਯੰਤ ਕੁਮਾਰ ਗੌਤਮ (ਦਿੱਲੀ) ਐਡਵਾਈਜ਼ਰ, ਮੰਗਤ ਰਾਮ ਬਾਲੀ (ਦਿੱਲੀ) ਜਨਰਲ ਸੈਕਟਰੀ, ਸੋਮ ਪ੍ਰਕਾਸ਼ (ਪੰਜਾਬ) ਮੈਂਬਰ ਤੇ ਬੰਤੋ ਕਟਾਰੀਆ (ਹਰਿਆਣਾ) ਮੈਂਬਰ ਆਦਿ ਸੱਚਖੰਡ ਡੇਰਾ ਬੱਲਾਂ ਵਿਖੇ ਵਿਸ਼ੇਸ਼ ਤੌਰ 'ਤੇ ਨਤਮਸਤਕ ਹੋਏ | ਉਨ੍ਹਾਂ ਡੇਰਾ ਮੁਖੀ ਪਦਮਸ੍ਰੀ 108 ਸੰਤ ਨਿਰਜੰਣ ਦਾਸ ਵਲੋਂ ਆਏ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਕਮੇਟੀ ਦੇ ਮੈਂਬਰਾਂ ਵਲੋਂ ਪਦਮਸ੍ਰੀ 108 ਸੰਤ ਨਿਰੰਜਣ ਦਾਸ ਨਾਲ ਤੁਗਲਕਾਬਾਦ ਦਿੱਲੀ ਵਿਖੇ ਬਣਨ ਵਾਲੇ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਉਸਾਰੀ ਬਾਬਤ ਡਰਾਇੰਗ, ਨਕਸ਼ਾ ਆਦਿ ਬਾਰੇ ਚਰਚਾ ਕੀਤੀ ਗਈ ਤੇ ਸੁਝਾਅ ਮੰਗੇ ਗਏ | ਡੇਰਾ ਮੁਖੀ ਬੱਲਾਂ ਸੰਤ ਨਿਰੰਜਣ ਦਾਸ ਵਲੋਂ ਭਾਰਤ ਸਰਕਾਰ ਤੇ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਕਮੇਟੀ ਤੁਗਲਕਾਬਾਦ ਦਿੱਲੀ (ਰਜਿ.) ਟਰੱਸਟ ਦੇ ਇਸ ਉਪਰਾਲੇ ਲਈ ਪ੍ਰਸੰਸਾ ਕੀਤੀ |