ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਕੱਟਾਂ ਦੇ ਵਿਰੋਧ ਤੇ 8 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਸਰਕਲ ਦਫ਼ਤਰ ਮੂਹਰੇ ਧਰਨਾ <br/>
ਅਜੀਤ ਡੈਸਕ
28-04-2026
ਜ਼ਿਲ੍ਹੇ 'ਚ ਪਹਿਲੀ ਤੋਂ ਖਪਤਕਾਰਾਂ ਨੂੰ ਪਾਵਰ ਕੱਟਾਂ ਤੋਂ ਨਿਜ਼ਾਤ ਮਿਲੇਗੀ-ਉਪ ਮੁੱਖ ਇੰਜੀਨੀਅਰ
ਧਰਨੇ ਦੌਰਾਨ ਪਾਵਰਕਾਮ ਦੇ ਸਰਕਲ ਕਪੂਰਥਲਾ ਦੇ ਉਪ ਮੁੱਖ ਇੰਜੀਨੀਅਰ (ਵੰਡ) ਨੇ ਇਕ ਲਿਖਤੀ ਬਿਆਨ 'ਚ ਕਿਹਾ ਕਿ ਸਮੂਹ ਬਿਜਲੀ ਖਪਤਕਾਰਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਣਕ ਦਾ ਸੀਜ਼ਨ ਖ਼ਤਮ ਹੋਣ ਦੇ ਮੱਦੇਨਜ਼ਰ ਟਿਊਬਵੈੱਲ ਕੁਨੈਕਸ਼ਨਾਂ ਵਾਲੇ ਖਪਤਕਾਰਾਂ ਲਈ ਅੱਜ ਤੋਂ ਬਿਜਲੀ ਸਪਲਾਈ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਸਪਲਾਈ 4 ਘੰਟੇ ਦੀ ਬਜਾਏ 5 ਘੰਟੇ ਦਿੱਤੀ ਜਾਵੇਗੀ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਖਪਤਕਾਰਾਂ ਨੂੰ 1 ਮਈ ਤੋਂ ਪਾਵਰ ਕੱਟਾਂ ਤੋਂ ਰਾਹਤ ਦਿੰਦਿਆਂ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ |