03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਦੀਆਂ ਜਨਗਣਨਾ ਡਿਊਟੀਆਂ ਦੂਰ-ਦੁਰਾਡੇ ਲਾਉਣ ਦੀ ਸਖ਼ਤ ਨਿੰਦਾ

Ad Position 21
No active advertisement
ਅਜੀਤ ਡੈਸਕ 28-04-2026
ਸੁਲਤਾਨਪੁਰ ਲੋਧੀ, 27 ਅਪ੍ਰੈਲ (ਪ.ਪ. ਰਾਹੀਂ)-ਸਰਕਾਰ ਤੇ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਗੈਰ-ਵਿੱਦਿਅਕ ਡਿਊਟੀਆਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਅਵਤਾਰ ਸਿੰਘ, ਪ੍ਰਦੀਪ ਸਿੰਘ ਘੁਮਾਣ, ਧਰਮਿੰਦਰ ਮੱਲ੍ਹੀ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਜਨ ਗਣਨਾ, ਬੀ. ਐਲ. ਓ. ਡਿਊਟੀਆਂ ਤੇ ਹੁਣ ਐਸ. ਆਈ. ਆਰ. ਵਰਗੇ ਕੰਮਾਂ ਲਈ ਸਕੂਲਾਂ 'ਚੋਂ ਬਾਹਰ ਭੇਜ ਕੇ ਬੱਚਿਆਂ ਦੀ ਪੜ੍ਹਾਈ ਦਾ ਘਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਈ ਸਕੂਲਾਂ 'ਚ ਤਾਂ ਹਾਲਤ ਇੰਨੀ ਗੰਭੀਰ ਹੈ ਕਿ 75 ਤੋਂ 80 ਫ਼ੀਸਦੀ ਅਧਿਆਪਕ ਮਰਦਮਸ਼ੁਮਾਰੀ ਤੇ ਹੋਰ ਡਿਊਟੀਆਂ ਕਾਰਨ ਸਕੂਲ ਤੋਂ ਬਾਹਰ ਰਹਿਣਗੇ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਜਨ ਗਣਨਾ ਡਿਊਟੀਆਂ ਗ਼ਲਤ ਤਰੀਕੇ ਨਾਲ ਲਾਈਆਂ ਹਨ | ਉਨ੍ਹਾਂ ਨੇ ਕਿਹਾ ਅਧਿਆਪਕ ਜਿਹੜੇ ਪਿੰਡ ਵਿਚ ਡਿਊਟੀ ਨਿਭਾਅ ਰਿਹਾ ਹੈ, ਜਨਗਣਨਾ ਡਿਊਟੀ ਵੀ ਉਸੇ ਜਗ੍ਹਾ 'ਤੇ ਲਾਈ ਜਾਵੇ | ਜਦ ਕਿ ਪ੍ਰਸ਼ਾਸਨ ਨੇ ਜ਼ਿਆਦਾਤਰ ਅਧਿਆਪਕਾਂ ਨੂੰ ਦੂਰ ਦੁਰਾਡੇ ਪਿੰਡਾਂ ਵਿਚ ਭੇਜ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਇਹ ਸਮਾਂ ਸਕੂਲਾਂ ਵਿਚ ਨਵੇਂ ਦਾਖ਼ਲਿਆਂ ਤੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਦਾ ਹੈ | ਜੇਕਰ ਅਧਿਆਪਕ ਹੀ ਸਕੂਲਾਂ 'ਚ ਮੌਜੂਦ ਨਹੀਂ ਰਹਿਣਗੇ, ਤਾਂ ਨਵੇਂ ਦਾਖ਼ਲੇ ਕਿਵੇਂ ਹੋਣਗੇ ਅਤੇ ਕਲਾਸਾਂ ਕਿਵੇਂ ਲੱਗਣਗੀਆਂ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਇਹ ਫ਼ੈਸਲੇ ਸਿੱਧੇ ਤੌਰ 'ਤੇ ਸਰਕਾਰੀ ਸਕੂਲਾਂ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਜਾਪਦੇ ਹਨ | ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਕੰਮ ਲਿਆ ਜਾਵੇ ਤੇ ਸਾਰੀਆਂ ਗੈਰ-ਵਿੱਦਿਅਕ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ | ਬੀ. ਐਲ. ਓ. ਤੇ ਮਰਦਮਸ਼ੁਮਾਰੀ ਵਰਗੇ ਕੰਮਾਂ ਲਈ ਬੇਰੁਜ਼ਗਾਰ ਨੌਜਵਾਨਾਂ ਦੀਆਂ ਸੇਵਾਵਾਂ ਲਈਆਂ ਜਾਣ | ਸਕੂਲਾਂ ਵਿਚ ਅਧਿਆਪਕਾਂ ਦੀ ਮੌਜੂਦਗੀ ਯਕੀਨੀ ਬਣਾਈ ਜਾਵੇ ਤਾਂ ਜੋ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ | ਇਸ ਮੌਕੇ ਅਮਨਦੀਪ ਸਿੰਘ ਜੱਬੋਵਾਲ, ਅਸ਼ਵਨੀ ਕੁਮਾਰ, ਸੁਖਨਿੰਦਰ ਸਿੰਘ, ਮਨਜਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਯੋਗੇਸ਼ ਸ਼ੋਰੀ, ਬਲਜੀਤ ਸਿੰਘ ਟਿੱਬਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਕੱਟਾਂ ਦੇ ਵਿਰੋਧ ਤੇ 8 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਸਰਕਲ ਦਫ਼ਤਰ ਮੂਹਰੇ... ਅਗਲੀ ਖ਼ਬਰ ਲੱਕੜਾਂ ਨਾਲ ਭਰੇ ਟਰੈਕਟਰ ਟਰਾਲੀ 'ਚ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਹੋਈ ਮੌਤ <br/>
Ad Position 24