ਖਲਵਾੜਾ, 27 ਅਪ੍ਰੈਲ (ਮਨਦੀਪ ਸਿੰਘ ਸੰਧੂ)-ਕੈਨੇਡਾ ਦੇ ਮੌਂਟਰੀਅਲ ਸ਼ਹਿਰ 'ਚ ਰਹਿੰਦੇ ਪਿੰਡ ਖਲਵਾੜਾ ਦੇ ਅਰਵਿੰਦ ਢੰਡ ਪੁੱਤਰ ਰਵਿੰਦਰ ਢੰਡ ਨੇ ਮੌਂਟਰੀਅਲ ਸ਼ਹਿਰ ਦੇ ਬਲਾਕ 'ਚੋਂ ਬਾਸਕਟਬਾਲ ਦੀ ਖੇਡ ਦਾ ਬੈੱਸਟ ਪਲੇਅਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਸ ਨਾਲ ਪਿੰਡ ਖਲਵਾੜਾ ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ | ਇਸ ਮੌਕੇ ਜਗਦੀਸ਼ ਢੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਖੇਡਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਪਰਿਵਾਰ 'ਚੋਂ ਸਨਦੀਪ ਸ਼ਿੰਦਾ ਫੁੱਟਬਾਲ ਖੇਡ 'ਚ ਨੈਸ਼ਨਲ ਲੈਵਲ ਤੱਕ ਖੇਡ ਚੁੱਕੇ ਨੇ ਤੇ ਹੁਣ ਬੀ. ਐਸ. ਐਫ. ਵਿਚ ਸੇਵਾ ਨਿਭਾਅ ਰਹੇ ਹਨ | ਉਨ੍ਹਾਂ ਹੋਰ ਦੱਸਿਆ ਕਿ ਇਸ ਪਰਿਵਾਰ ਦੇ ਮੈਂਬਰ ਪਿੰਡ ਖਲਵਾੜਾ ਵਿਚ ਫੁੱਟਬਾਲ ਖੇਡਣ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਂਦੇ ਹਨ ਤੇ ਬੱਚਿਆਂ ਦੀ ਹਰ ਪੱਖ ਤੋਂ ਸਹਾਇਤਾ ਵੀ ਕਰਦੇ ਹਨ |