ਕਪੂਰਥਲਾ/ਨਡਾਲਾ, 28 ਅਪ੍ਰੈਲ (ਅਮਰਜੀਤ ਸਿੰਘ ਸਡਾਨਾ, ਰਘਬਿੰਦਰ ਸਿੰਘ)-ਬੀਤੇ ਦਿਨ ਨਡਾਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਭੇਦਭਰੇ ਹਾਲਤ 'ਚ ਹੋਏ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਕੁੱਝ ਘੰਟੇ 'ਚ ਹੀ ਹੱਲ ਕਰਨ ਦਾ ਦਾਅਵਾ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਮਿ੍ਤਕ ਸੂਰਜ ਦੇ ਨਾਲ ਕਥਿਤ ਦੋਸ਼ੀ ਭੂਸ਼ਣ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਨਡਾਲਾ ਨਿੱਜੀ ਰੰਜਿਸ਼ ਰੱਖਦਾ ਸੀ ਤੇ ਮਿ੍ਤਕ ਸੂਰਜ ਭੂਸ਼ਣ ਦੇ ਨਜ਼ਦੀਕੀ ਰਿਸ਼ਤੇਦਾਰ ਪ੍ਰਦੀਪ ਰਿਸ਼ੀ ਵਾਸੀ ਬਿਹਾਰ ਹਾਲ ਵਾਸੀ ਨਡਾਲਾ ਦੇ ਨਾਲ ਰਹਿੰਦਾ ਸੀ | ਐਸ. ਐਸ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ
ਸਾਹਮਣੇ ਆਈ ਕਿ ਰਾਮਚੰਦਰ ਮੰਡਲ ਦੇ ਲੜਕੇ ਸੂਰਜ ਕੁਮਾਰ ਨਾਲ ਮੰਡੀ 'ਚ ਕੁਝ ਵਿਅਕਤੀਆਂ ਨਾਲ ਝਗੜਾ ਜ਼ਰੂਰ ਹੋਇਆ ਸੀ, ਪਰ ਇਸ ਝਗੜੇ ਦੀ ਆੜ 'ਚ ਭੂਸ਼ਣ ਕੁਮਾਰ ਨੇ ਆਪਣੇ ਨਿੱਜੀ ਰਿਸ਼ਤੇਦਾਰ ਪ੍ਰਦੀਪ ਰਿਸ਼ੀ ਨਾਲ ਰੱਲ ਕੇ ਨਿੱਜੀ ਰੰਜਿਸ਼ ਕੱਢੀ ਤੇ ਸੂਰਜ ਕੁਮਾਰ ਦਾ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ | ਐਸ. ਐਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਦੋਵਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਮੌਕੇ ਐਸ. ਐਸ. ਪੀ. ਦੇ ਨਾਲ ਐਸ. ਪੀ. ਡੀ. ਹਰਿੰਦਰ ਸਿੰਘ ਗਿੱਲ, ਡੀ. ਐਸ. ਪੀ. ਡੀ. ਦਵਿੰਦਰ ਸਿੰਘ ਬਾਜਵਾ, ਡੀ. ਐਸ. ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ, ਡੀ. ਐਸ. ਪੀ. ਸ਼ੀਤਲ ਸਿੰਘ, ਥਾਣਾ ਸੁਭਾਨਪੁਰ ਮੁਖੀ ਹਰਜਿੰਦਰ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਤੇ ਹੋਰ ਹਾਜ਼ਰ ਸਨ |
ਨਡਾਲਾ ਵਿਖੇ ਪ੍ਰਵਾਸੀ ਮਜ਼ਦੂਰ ਦੇ ਹੋਏ ਕਤਲ ਦੇ ਮਾਮਲੇ 'ਚ ਦੋ ਵਿਅਕਤੀ ਕੀਤੇ ਗਿ੍ਫ਼ਤਾਰ
ਅਜੀਤ ਡੈਸਕ
29-04-2026