13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗੈਸ ਏਜੰਸੀ ਤੋਂ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 29-04-2026
ਕਪੂਰਥਲਾ, 28 ਅਪ੍ਰੈਲ (ਅਮਰਜੀਤ ਸਿੰਘ ਸਡਾਨਾ)-ਬੀਤੇ ਦਿਨੀਂ ਔਜਲਾ ਰੋਡ ਤੋਂ ਇਕ ਗੈਸ ਏਜੰਸੀ ਦੇ ਬਾਹਰੋਂ ਅਗਵਾ ਕਰਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਨੂੰ ਹੱਲ ਕਰਦਿਆਂ ਸਿਟੀ ਪੁਲਿਸ ਨੇ 9 ਵਿਅਕਤੀ ਵਿਰੁੱਧ ਕੇਸ ਦਰਜ ਕਰਨ ਉਪਰੰਤ ਮੁੱਖ ਦੋਸ਼ੀ ਤੇ ਉਸ ਦੇ ਇਕ ਸਾਥੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਜਦਕਿ ਬਾਕੀਆਂ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ | ਗੱਲਬਾਤ ਕਰਦਿਆਂ ਐਸ. ਐਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਬੀਤੀ 23 ਅਪ੍ਰੈਲ ਨੂੰ ਕਥਿਤ ਦੋਸ਼ੀ ਨਵਜੋਤ ਸਿੰਘ ਉਰਫ ਮਨੀ ਬਾਬਾ ਵਾਸੀ ਮੁਸ਼ਕਵੇਦ, ਲਵਪ੍ਰੀਤ ਕੁਮਾਰ ਉਰਫ ਲਾਲਾ ਵਾਸੀ ਦਿਆਲਪੁਰ, ਰਾਜਨਦੀਪ ਸਿੰਘ ਜੱਗੂ ਵਾਸੀ ਕਿਸ਼ਨ ਸਿੰਘ ਵਾਲਾ ਤੇ ਹੋਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਦੀਪਕ ਪੁੱਤਰ ਜਸਪਾਲ ਵਾਸੀ ਵਰਿਆਂ ਦੋਨਾ ਨੂੰ ਔਜਲਾ ਰੋਡ 'ਤੇ ਸਥਿਤ ਇਕ ਗੈਸ ਏਜੰਸੀ ਜਿਥੇ ਉਹ ਕੰਮ ਕਰਦਾ ਸੀ, ਸਵੇਰ ਦੇ ਸਮੇਂ ਅਗਵਾ ਕੀਤਾ ਤੇ ਪੱਤੜਕਲਾਂ ਰਸਤੇ ਤੋਂ ਦਿਆਲਪੁਰ ਨੇੜੇ ਸੂਏ ਦੇ ਕੋਲ ਲਿਜਾਕੇ ਉਸ ਦੀ ਮਾਰਕੁੱਟ ਕੀਤੀ ਤੇ ਉਸਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ | ਐਸ. ਐਸ. ਪੀ. ਨੇ ਦੱਸਿਆ ਕਿ ਕੇਸ ਦਰਜ ਕਰਨ ਉਪਰੰਤ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ, ਜਿਸ 'ਚ ਇਹ ਗੱਲ ਸਾਹਮਣੇ ਆਏ ਕਿ ਮਿ੍ਤਕ ਦੀਪਕ ਨੇ ਬੀਤੇ ਕੁੱਝ ਮਹੀਨੇ ਪਹਿਲਾਂ ਕਥਿਤ ਦੋਸ਼ੀ ਲਵਪ੍ਰੀਤ ਕੁਮਾਰ ਉਰਫ ਲਾਲਾ ਦੀ ਦਿਆਲਪੁਰ ਵਿਖੇ ਆਪਣੇ ਸਾਥੀਆਂ ਨਾਲ ਮਾਰਕੁੱਟ ਕੀਤੀ ਸੀ, ਜਿਸ ਦੀ ਰੰਜਿਸ਼ ਰੱਖਦੇ ਹੋਏ ਲਵਪ੍ਰੀਤ ਲਾਲਾ ਨੇ ਦੀਪਕ ਨੂੰ ਅਗਵਾ ਕੀਤਾ ਤੇ ਉਸ ਦੀ ਮਾਰਕੁੱਟ ਕੀਤੀ | ਉਨ੍ਹਾਂ ਦੱਸਿਆ ਕਿ ਅਗਵਾਕਾਰ ਇਕ ਸਵਿਫ਼ਟ ਤੇ ਇਕ ਇਨੋਵਾ ਗੱਡੀ 'ਚ ਆਏ ਸਨ, ਜਿਸ ਤਹਿਤ ਇਸ ਮਾਮਲੇ ਵਿਚ ਲਵਪ੍ਰੀਤ ਕੁਮਾਰ ਉਰਫ ਲਾਲਾ ਵਾਸੀ ਦਿਆਲਪੁਰ ਤੇ ਲੱਕੀ ਕੁਮਾਰ ਵਾਸੀ ਲੱਖਣ ਕਲਾਂ ਨੂੰ ਛਾਪਾਮਾਰੀ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ 'ਚ ਨਾਮਜ਼ਦ ਬਾਕੀ ਕਥਿਤ ਦੋਸ਼ੀ ਨਵਜੋਤ ਸਿੰਘ ਉਰਫ ਮਨੀ ਬਾਬਾ ਵਾਸੀ ਮੁਸ਼ਕਵੇਦ, ਰਾਜਨਦੀਪ ਸਿੰਘ ਜੱਗੂ ਵਾਸੀ ਕਿਸ਼ਨ ਸਿੰਘ ਵਾਲਾ, ਅਜੇ ਉਰਫ ਅੱਜੂ ਵਾਸੀ ਦਿਆਲਪੁਰ, ਦਿਲਪ੍ਰੀਤ ਵਾਸੀ ਲੱਖਣ ਕੇ ਪੱਡੇ, ਮਨਪ੍ਰੀਤ ਵਾਸੀ ਦਿਆਲਪੁਰ, ਸੰਜੀਵ ਕੁਮਾਰ ਉਰਫ ਨਾਣੂ ਵਾਸੀ ਮੱਲੀਆਂ ਤੇ ਰਾਹੁਲ ਉਰਫ ਧੁੰਨੀ ਦੀ ਭਾਲ ਹੇਠ ਪੁਲਿਸ ਟੀਮਾਂ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਵਲੋਂ ਵਾਰਦਾਤ ਲਈ ਵਰਤੀਆਂ ਗਈਆਂ ਸਵਿਫ਼ਟ ਤੇ ਇਨੋਵਾ ਗੱਡੀਆਂ ਦੀ ਬਰਾਮਦਗੀ ਕਰਨੀ ਅਜੇ ਬਾਗੀ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ ਅਦਾਲਤ ਨੇ ਤਿੰਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਐਸ. ਐਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਲਵਪ੍ਰੀਤ ਕੁਮਾਰ ਉਰਫ ਲਾਲਾ ਵਿਰੁੱਧ ਜਲੰਧਰ ਨਾਲ ਸਬੰਧਿਤ ਵੱਖ-ਵੱਖ ਥਾਣਿਆਂ 'ਚ ਨਸ਼ਾ ਤਸਕਰੀ, ਇਰਾਦਾ ਕਤਲ ਤੇ ਅਸਲ੍ਹਾ ਐਕਟ ਆਦਿ ਦੇ ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ | ਇਸ ਮੌਕੇ ਐਸ. ਪੀ. ਡੀ. ਹਰਿੰਦਰ ਸਿੰਘ ਗਿੱਲ, ਡੀ. ਐਸ. ਪੀ. ਡੀ. ਦਵਿੰਦਰ ਸਿੰਘ ਬਾਜਵਾ, ਡੀ. ਐਸ. ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ, ਡੀ. ਐਸ. ਪੀ. ਸ਼ੀਤਲ ਸਿੰਘ, ਥਾਣਾ ਸੁਭਾਨਪੁਰ ਮੁਖੀ ਹਰਜਿੰਦਰ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਕਵਰੀ ਏਜੰਟਾਂ ਵਲੋਂ ਔਰਤ ਸਮੇਤ 3 ਵਿਅਕਤੀਆਂ ਦੀ ਕੁੱਟਮਾਰ <br/> ਅਗਲੀ ਖ਼ਬਰ ਨਡਾਲਾ ਵਿਖੇ ਪ੍ਰਵਾਸੀ ਮਜ਼ਦੂਰ ਦੇ ਹੋਏ ਕਤਲ ਦੇ ਮਾਮਲੇ 'ਚ ਦੋ ਵਿਅਕਤੀ ਕੀਤੇ ਗਿ੍ਫ਼ਤਾਰ
Ad Position 24