ਕਪੂਰਥਲਾ, 28 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਚਾਰਬੱਤੀ ਚੌਕ ਨੇੜੇ ਰਿਕਵਰੀ ਏਜੰਟਾਂ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਇਸ ਸੰਬੰਧੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਸਰਵਣ ਕੁਮਾਰ ਪੁੱਤਰ ਪਿ੍ਤਪਾਲ ਸਿੰਘ ਵਾਸੀ ਅਰਜਨ ਨਗਰ ਨੇੜੇ ਕਾਲਾ ਸੰਘਿਆਂ ਫਾਟਕ ਨੇ ਦੱਸਿਆ ਕਿ ਉਸ ਨੇ ਇਕ ਨਿੱਜੀ ਮੌਕ 'ਤੇ ਲੋਨ 'ਤੇ ਮੋਟਰਸਾਈਕਲ ਲਿਆ ਸੀ, ਜਿਸ ਦੀਆਂ ਉਹ ਕਿਸ਼ਤਾਂ ਦੇ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਿਕਰਵਰੀ ਏਜੰਟ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਅੱਜ ਜਦੋਂ ਉਹ ਬੈਂਕ ਮੈਨੇਜਰ ਨੂੰ ਮਿਲ ਕੇ ਆਪਣੀ ਪਤਨੀ ਰਾਜਵਿੰਦਰ ਕੌਰ ਅਤੇ ਪੁੱਤਰ ਸੁਮੀਰ ਕੁਮਾਰ ਆਪਣੇ ਘਰ ਵਾਪਸ ਜਾ ਰਹੇ ਸਨ, ਜਦੋਂ ਉਹ ਚਾਰਬੱਤੀ ਚੌਕ ਨੇੜੇ ਪਹੁੰਚੇ ਤਾਂ ਕੁੱਝ ਰਿਕਵਰੀ ਏਜੰਟਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਵਿਚ ਮੈਂ, ਮੇਰੀ ਪਤਨੀ ਅਤੇ ਮੇਰਾ ਲੜਕਾ ਜਖ਼ਮੀ ਹੋ ਗਏ ਅਤੇ ਮੇਰੇ ਪਾਸੋਂ ਕਥਿਤ ਤੌਰ 'ਤੇ 17 ਹਜ਼ਾਰ ਰੁਪਏ ਜੋ ਕਿ ਕਿਸ਼ਤਾਂ ਲਈ ਜਮ੍ਹਾ ਕੀਤੇ ਸਨ ਅਤੇ ਮੇਰੀ ਪਤਨੀ ਦੀ ਸੋਨੇ ਦੀ ਚੇਨ ਖੋਹ ਕਰੇ ਫਰਾਰ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਅਮਿਤ ਕੁਮਾਰ ਵਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ ਤੇ ਐਮ. ਐਲ. ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |