14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਚੈਕਿੰਗ ਲਈ ਰੋਕੇ ਨੌਜਵਾਨ ਵਲੋਂ ਐੱਸ.ਐੱਚ.ਓ. ਨਾਲ ਹੱਥੋਪਾਈ ਕਰਦਿਆਂ ਵਰਦੀ ਪਾੜੀ

Ad Position 21
No active advertisement
ਅਜੀਤ ਡੈਸਕ 02-05-2026
ਫਗਵਾੜਾ, 1 ਮਈ (ਹਰਜੋਤ ਸਿੰਘ ਚਾਨਾ)-ਸ਼ੱਕ ਦੇ ਆਧਾਰ 'ਤੇ ਨੌਜਵਾਨ ਨੂੰ ਰੋਕ ਕੇ ਚੈਕਿੰਗ ਕਰਨ ਦੀ ਕੋਸ਼ਿਸ਼ ਕਰਨ ਮੌਕੇ ਮਾਂ-ਪੁੱਤ ਵਲੋਂ ਐੱਸ.ਐੱਚ.ਓ. ਰਾਵਲਪਿੰਡੀ ਨਾਲ ਹੱਥੋਪਾਈ ਹੋ ਕੇ ਪੱਗ ਉਤਾਰਨ ਤੇ ਵਰਦੀ ਦੇ ਸਟਾਰ ਤੋੜਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਦੋਨਾਂ ਖ਼ਿਲਾਫ਼ ਧਾਰਾ 133, 132, 221 ਬੀ.ਐਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਰਾਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਜਦੋਂ ਰਾਮਪੁਰ ਸੁੰਨੜਾ ਪਹੁੰਚਿਆ ਤਾਂ ਸੜਕ ਕਿਨਾਰੇ ਇੱਕ ਨੌਜਵਾਨ ਖੜ੍ਹਾ ਸੀ ਤੇ ਉਸ ਨੰੂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕਾ ਰੌਲਾ ਪਾਉਣ ਲੱਗ ਪਿਆ ਤੇ ਉਸ ਦੇ ਘਰ ਦੇ ਨੇੜੇ ਤੋਂ ਇੱਕ ਮਹਿਲਾ ਨਿਕਲੀ ਉਹ ਵੀ ਹੱਥੋਪਾਈ ਕਰਨ ਲੱਗ ਪਈ ਤੇ ਇਨ੍ਹਾਂ ਉਸ ਦੀ ਵਰਦੀ ਵਾਲੀ ਖਾਕੀ ਪੱਗ ਉਤਾਰ ਦਿੱਤੀ ਤੇ ਪਹਿਨੀ ਹੋਈ ਵਰਦੀ ਦੇ ਸਟਾਰ ਵੀ ਤੋੜ ਦਿੱਤੇ | ਜਿਸ ਸਬੰਧ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਹਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਤੇ ਗੁਰਬਖ਼ਸ਼ ਕੌਰ ਪਤਨੀ ਜਸਵੀਰ ਸਿੰਘ ਵਾਸੀਆਨ ਰਾਮਪੁਰ ਸੁੰਨੜਾ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਨਿਗਾਹਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਤੇ ਗਹਿਣੇ ਲੈ ਕੇ ਫ਼ਰਾਰ ਅਗਲੀ ਖ਼ਬਰ ਫਗਵਾੜਾ ਹਲਕੇ ਤੋਂ ਵਿਧਾਨ ਸਭਾ ਸੀਟ ਲਈ ਬਿੰਦਰ ਸਿੰਘ ਰਾਵਲਪਿੰਡੀ ਨੇ ਪੇਸ਼ ਕੀਤੀ ਦਾਅਵੇਦਾਰੀ
Ad Position 24