ਭੁਲੱਥ ਵਿਚ ਬਿਜਲੀ ਸੰਕਟ ਨੇ ਲੋਕਾਂ ਦੇ ਛੁਡਾਏ ਪਸੀਨੇ, ਰਾਤ ਭਰ ਬਿਜਲੀ ਗੁੱਲ ਰਹਿਣ ਮਗਰੋਂ ਦੁਪਹਿਰ ਤੋਂ ਫਿਰ ਬੰਦ
ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਭੁਲੱਥ ਕਸਬੇ ਵਿਚ ਕਰੀਬ ਸਾਰੀ ਰਾਤ ਕਰੀਬ 12 ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਅਤੇ ਦਿਨ ਭਰ ਅੱਖ ਮਿਚੋਲੀ ਖੇਡਣ ਅਤੇ ਦੁਪਹਿਰ ਤੋਂ ਫਿਰ ਲਗਾਤਾਰ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਲਗਾਤਾਰ ਬਿਜਲੀ ਨਾ ਹੋਣ ਕਾਰਨ ਇਨਵਰਟਰ ਵੀ ਜਵਾਬ ਦੇ ਗਏ, ਪਾਣੀ ਦੀਆਂ ਟੈਂਕੀਆਂ ਖ਼ਾਲੀ ਹੋ ਗਈਆਂ ਅਤੇ ਅੱਤ ਦੀ ਗਰਮੀ ਵਿਚ ਲੋਕ ਘਰਾਂ ਅੰਦਰ ਹੀ ਤੜਫਦੇ ਰਹਿ ਗਏ | ਜ਼ਿਕਰ ਯੋਗ ਹੈ ਕਿ ਬੀਤੀ ਰਾਤ ਕਰੀਬ 10 ਵਜੇ ਪਾਵਰ ਕਾਮ ਦਫ਼ਤਰ ਭੁਲੱਥ ਵਿਚ ਬਿਜਲੀ ਦਾ ਵੱਡਾ ਤਕਨੀਕੀ ਫਾਲਟ ਪੈ ਗਿਆ, ਜਿਸ ਕਾਰਨ ਸਾਰੇ ਕਸਬੇ ਦੀ ਬਿਜਲੀ ਸਪਲਾਈ ਠੱਪ ਹੋ ਗਈ | ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਰਾਤ ਵੇਲੇ ਗਰਮੀ ਵਿਚ ਫਾਲਟ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰੰਤੂ ਉਹ ਕਾਮਯਾਬ ਨਹੀਂ ਹੋ ਸਕੇ ਅਤੇ ਸਾਰੀ ਰਾਤ ਬਿਜਲੀ ਬੰਦ ਰਹੀ | ਜਿਸ ਕਾਰਨ ਲੋਕਾਂ ਨੂੰ ਸਾਰੀ ਰਾਤ ਗਰਮੀ ਵਿਚ ਹੀ ਗੁਜ਼ਾਰਨੀ ਪਈ | ਸਵੇਰੇ ਮਿਹਨਤ ਕਰਨ ਤੇ ਕਰੀਬ 9 ਵਜੇ ਬਿਜਲੀ ਦੀ ਸਪਲਾਈ ਬਹਾਲ ਹੋ ਸਕੀ ਪ੍ਰੰਤੂ ਕੁੱਝ ਘੰਟਿਆਂ ਬਾਅਦ ਦੁਪਹਿਰ ਸਮੇਂ ਮੁੜ ਬਿਜਲੀ ਗੁੱਲ ਹੋਣ ਕਾਰਨ ਸ਼ਹਿਰ ਵਾਸੀਆਂ ਵਿਚ ਰੋਸ ਅਤੇ ਚਿੰਤਾ ਦਾ ਮਾਹੌਲ ਬਣ ਗਿਆ | ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦਫ਼ਤਰ ਭੁਲੱਥ ਵਿਚ ਵਾਰ ਵਾਰ ਸਿਸਟਮ ਦੀ ਖ਼ਰਾਬੀ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਇੱਕ ਰਾਤ ਬਿਜਲੀ ਬੰਦ ਰਹਿਣ ਤੋਂ ਬਾਅਦ ਅਗਲੇ ਦਿਨ ਦੁਪਹਿਰ ਨੂੰ ਮੁੜ ਸਪਲਾਈ ਠੱਪ ਹੋ ਜਾਣ ਨੇ ਵਿਭਾਗ ਅੱਗੇ ਰੋਸ ਕਰਦੇ ਹੋਏ ਇਸ ਦੇ ਤੁਰੰਤ ਹੱਲ ਦੀ ਮੰਗ ਕੀਤੀ | ਉਨ੍ਹਾਂ ਬਿਜਲੀ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਭੁਲੱਥ ਦੇ ਬਿਜਲੀ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸਬੰਧੀ ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਬੀਤੀ ਰਾਤ ਭੁਲੱਥ ਦੇ ਸਲਾਮਤ ਪੁਰ ਨੂੰ ਬਿਜਲੀ ਚਲਾਉਣ ਵਾਲੀ ਮਸ਼ੀਨ ਵਿਚ ਵੱਡਾ ਤਕਨੀਕੀ ਪੈ ਗਿਆ ਸੀ ਜਿਸ ਦੇ ਨਾਲ ਭੁਲੱਥ ਵੀ ਪ੍ਰਭਾਵਿਤ ਹੋ ਗਿਆ | ਰਾਤ ਸਖ਼ਤ ਮਿਹਨਤ ਦੇ ਬਾਵਜੂਦ ਵੀ ਜਦੋਂ ਇਹ ਨੁਕਸ ਠੀਕ ਨਹੀਂ ਹੋਇਆ ਤਾਂ ਸਵੇਰੇ ਸਖ਼ਤ ਗਰਮੀ ਨੂੰ ਦੇਖਦੇ ਹੋਏ ਇਸ ਨੂੰ ਭੁਲੱਥ ਨਾਲ ਜੋੜਿਆ ਗਿਆ ਤਾਂ ਲੋਡ ਜ਼ਿਆਦਾ ਪੈਣ ਕਾਰਨ ਇਹ ਵੀ ਟਰਿੱਪ ਕਰਨ ਲੱਗ ਪਿਆ ਜਿਸ ਕਾਰਨ ਕਸਬਾ ਭੁਲੱਥ ਵੀ ਪ੍ਰਭਾ ਵਿਤ ਹੁੰਦਾ ਰਿਹਾ |
ਪ
ਪਾਵਰ ਕਾਮ ਦਫ਼ਤਰ ਭੁਲੱਥ ਵਿਖੇ ਉਹ ਹਿੱਸਾ ਜਿਸ ਵਿਚ ਤਕਨੀਕੀ ਨੁਕਸ ਪੈ ਜਾਣ ਕਾਰਨ ਬਿਜਲੀ ਬੰਦ ਰਹੀ | ਤਸਵੀਰ. ਮਨਜੀਤ ਸਟੂਡੀਓ
14-08-2026