13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਲੜਕੀਆਂ ਸਮੇਤ ਤਿੰਨ ਜ਼ਖ਼ਮੀ

ਕਪੂਰਥਲਾ, 13 ਅਗਸਤ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ ‘ਤੇ ਹੁਸੈਨਪੁਰ ਵਿਖੇ ਆਰ. ਸੀ.

Ad Position 21
No active advertisement
ਅਜੀਤ ਡੈਸਕ 14-08-2026
ਕਪੂਰਥਲਾ, 13 ਅਗਸਤ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ ‘ਤੇ ਹੁਸੈਨਪੁਰ ਵਿਖੇ ਆਰ.ਸੀ.ਐਫ. ਦੇ ਨੇੜੇ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਲੜਕੀਆਂ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜ਼ਖਮੀਆਂ ਦੀ ਪਹਿਚਾਣ ਮੁਸਕਾਨ ਤੇ ਸਿਮਰਨ ਪੁੱਤਰੀ ਬਲਬੀਰ ਵਾਸੀ ਨਾਨੋ ਮੱਲੀਆਂ ਤੇ ਚਚੇਰਾ ਭਰਾ ਸੁਖਮਨਦੀਪ ਪੁੱਤਰ ਸੁਰੇਸ਼ ਕੁਮਾਰ ਵਾਸੀ ਨਾਨੋ ਮੱਲੀਆਂ ਦੇ ਵਜੋਂ ਹੋਈ ਹੈ | ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕਪੂਰਥਲਾ ਵਿਖੇ ਵੱਖ-ਵੱਖ ਥਾਵਾਂ ‘ਤੇ ਕੰਮ ਕਰਦੇ ਹਨ ਤੇ ਰਾਤ ਸਮੇਂ ਕੰਮ ਤੋਂ ਵਾਪਸ ਮੋਟਰਸਾਈਕਲ ‘ਤੇ ਘਰ ਜਾ ਰਹੇ ਸਨ ਤਾਂ ਜਦੋਂ ਉਹ ਹੁਸੈਨਪੁਰ ਵਿਖੇ ਆਰ.ਸੀ.ਐਫ. ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨੇ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਡਿਊਟੀ ਡਾ. ਸਹਿਗਲ ਗਰਗ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਅਗਲੀ ਖ਼ਬਰ ਸੁਖਬੀਰ ’ਤੇ ਹਮਲਾ ਸਿਆਸੀ ਆਗੂ ’ਤੇ ਨਹੀਂ, ਪੰਜਾਬ ਦੀ ਸ਼ਾਂਤੀ ’ਤੇ ਹਮਲਾ-ਜੋਸਨ
Ad Position 24