01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰੇਮ ਲਾਲ ਦੀ ਸੇਵਾ ਮੁਕਤੀ 'ਤੇ ਟਰੱਸਟ ਦੇ ਚੇਅਰਮੈਨ ਤੇ ਹੋਰ ਸਟਾਫ਼ ਵਲੋਂ ਉਨ੍ਹਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-05-2026
ਕਪੂਰਥਲਾ, 2 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਸੁਧਾਰ ਟਰੱਸਟ ਕਪੂਰਥਲਾ ਵਿਚ ਪਿਛਲੇ 40 ਵਰਿ੍ਹਆਂ ਤੋਂ ਤਾਇਨਾਤ ਪ੍ਰੇਮ ਲਾਲ ਦੀ ਅੱਜ ਸੇਵਾ ਮੁਕਤੀ 'ਤੇ ਟਰੱਸਟ ਦੇ ਸਟਾਫ਼ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਦੀ ਕਲਾਸ ਫੋਰ ਦਰਜਾਚਾਰ ਮੁਲਾਜ਼ਮ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਜਸਵਿੰਦਰਪਾਲ ਉੱਗੀ ਤੇ ਟਰੱਸਟ ਦੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਵਲੋਂ ਇਮਾਨਦਾਰੀ ਲਗਨ ਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਪ੍ਰੇਮ ਲਾਲ ਦੀ ਸਿਹਤਮੰਦ ਅਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਟਰੱਸਟ ਦੇ ਸਟਾਫ਼ ਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਪ੍ਰੇਮ ਲਾਲ ਨੂੰ ਯਾਦਗਾਰੀ ਤੋਹਫ਼ੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੇਮ ਲਾਲ ਨੇ ਟਰੱਸਟ ਦੇ ਚੇਅਰਮੈਨ, ਸਟਾਫ਼ ਮੈਂਬਰਾਂ ਤੇ ਹੋਰ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਮਾਨ ਦਿੱਤੇ ਜਾਣ 'ਤੇ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਸਟਾਫ਼ ਦੇ ਸਹਿਯੋਗ ਸਦਕਾ ਹੀ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਏ ਹਨ | ਇਸ ਮੌਕੇ ਸੁਮਨਦੀਪ, ਕੁਲਜੀਤ ਕੌਰ, ਸੋਨੀਆ, ਸਚਿਨ ਕੁਮਾਰ, ਕਿਸ਼ੋਰੀ ਲਾਲ, ਪਵਨ ਕੁਮਾਰ, ਕਰਨਵੀਰ ਦੀਕਸ਼ਤ, ਰਾਮ ਹਜਾਰੀ ਲਾਲ, ਹਨੀ ਪਵਾਰ, ਸਾਹਨੀ ਪਵਾਰ, ਗੁਰਮੀਤ ਲਾਲ ਬਿੱਟੂ, ਪਲਵਿੰਦਰਪਾਲ, ਜਸਵਿੰਦਰ ਸਿੰਘ, ਗੁਰਮੇਜ ਸਿੰਘ, ਇੰਦਰਪਾਲ ਪਾਲਾ, ਕਿਰਨ ਬਾਲਾ, ਰਾਜਨ ਚੁੰਬਰ, ਪੂਰਨ ਚੰਦ, ਰਜਿੰਦਰ ਕੌਰ, ਗਿਆਨ ਦੇਵੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਤਾ ਦਾ ਵਿਸ਼ਵਾਸ ਗੁਆ ਚੁੱਕੀ ਭਗਵੰਤ ਮਾਨ ਸਰਕਾਰ ਦੇ ਅੰਦਰ ਵੀ ਅਵਿਸ਼ਵਾਸ ਦੀ ਲਹਿਰ-ਜਗਜੀਵਨ ਖਲਵਾੜਾ ਅਗਲੀ ਖ਼ਬਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਪੰਜਾਬ ਸੈਕਟਰ ਲੇਬਰ ਯੂਨੀਅਨ ਨੇ ਕਰਵਾਇਆ ਸਾਲਾਨਾ ਸਮਾਗਮ
Ad Position 24