ਸ਼ਾਹਕੋਟ, 4 ਮਈ (ਦਲਜੀਤ ਸਿੰਘ ਸਚਦੇਵਾ)- ਸਾਂਝੇ ਅਧਿਆਪਕ ਮੋਰਚੇ ਵਲੋਂ ਸੈਂਸਸ ਇੰਚਾਰਜ-ਕਮ-ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਨੂੰ ਮਰਦਮਸ਼ੁਮਾਰੀ ਤੇ ਬੀ.ਐੱਲ.ਓ ਡਿਊਟੀ ਵਿਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ | ਅਧਿਆਪਕ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਜਨਗਣਨਾ ਡਿਊਟੀ ਵਿਚ ਅੰਗਹੀਣ, ਗਰਭਵਤੀ ਔਰਤਾਂ ਤੇ ਗੰਭੀਰ ਬਿਮਾਰੀ ਤੋਂ ਪੀੜਤ ਕਰਮਚਾਰੀ ਦੀ ਡਿਊਟੀ ਕੱਟੀ ਜਾਵੇ | ਮੁਲਾਜ਼ਮ ਦੀ ਡਿਊਟੀ ਪੋਸਟਿੰਗ ਸਥਾਨ ਜਾਂ ਉਸ ਦੀ ਨਿੱਜੀ ਰਿਹਾਇਸ਼ ਵਾਲੇ ਸਥਾਨ 'ਤੇ ਹੀ ਲਗਾਈ ਜਾਵੇ | ਮੋਰਚੇ ਵਲੋਂ ਇਹ ਵੀ ਵਿਸ਼ੇਸ਼ ਮੰਗ ਕੀਤੀ ਗਈ ਕਿ ਬਿਨਾਂ ਕਾਰਨ ਕਿਸੇ ਮੁਲਾਜ਼ਮ ਦੀ ਡਿਊਟੀ ਨਾ ਕੱਟੀ ਜਾਵੇ | ਅਧਿਆਪਕ ਆਗੂਆਂ ਨੇ ਕਿਹਾ ਕਿ ਬੀ.ਐੱਲ.ਓ ਦੀ ਬਕਾਇਦਾ ਆਫ਼ ਲਾਈਨ ਟ੍ਰੇਨਿੰਗ ਲਗਾਈ ਜਾਵੇ ਤਾਂ ਜੋ ਕੰਮ ਕਰਨ ਵਿਚ ਕੋਈ ਗਲਤੀ ਨਾ ਹੋਵੇ | ਤਹਿਸੀਲਦਾਰ ਨੇ ਵਿਸ਼ਵਾਸ ਦਿਵਾਇਆ ਕਿ ਸਾਂਝੇ ਅਧਿਆਪਕ ਮੋਰਚੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਮੰਨਿਆ ਜਾਵੇਗਾ | ਇਸ ਮੌਕੇ ਕੁਲਵਿੰਦਰ ਸਿੰਘ ਜੋਸਨ, ਬੇਅੰਤ ਸਿੰਘ ਥਿੰਦ, ਅੰਮਿ੍ਤਪਾਲ ਸਿੰਘ ਕੰਗ, ਅਮਰਪ੍ਰੀਤ ਸਿੰਘ ਝੀਤਾ, ਅਮਰੀਕ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ ਚੰਦੀ, ਗੁਰਪ੍ਰੀਤ ਸਿੰਘ ਜੱਸਲ, ਪਰਮਿੰਦਰ ਸਿੰਘ, ਬਰਿੰਦਰਪਾਲ ਸਿੰਘ, ਇਕਬਾਲ ਮੁਹੰਮਦ, ਹਰਮਨਜੋਤ, ਨਰੇਸ਼ ਕੁਮਾਰ, ਰਣਜੀਤ ਸਿੰਘ ਆਦਿ ਹਾਜ਼ਰ ਸਨ |