ਕਪੂਰਥਲਾ, 4 ਮਈ (ਵਿ.ਪ੍ਰ.)-ਇੰਡੀਅਨ ਐਕਸ ਸਰਵਿਸਿਜ਼ ਲੀਗ ਕਪੂਰਥਲਾ ਦੀ ਇਕ ਮੀਟਿੰਗ ਗੁਰਦੁਆਰਾ ਸੈਂਟਰਲ ਕਪੂਰਥਲਾ ਵਿਚ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀਆਂ ਨੇ ਭਾਗ ਲਿਆ | ਮੀਟਿੰਗ ਵਿਚ ਇੰਡੀਅਨ ਐਕਸ ਸਰਵਿਸਿਜ਼ ਲੀਗ ਕਪੂਰਥਲਾ ਦੀ ਨਵੀਂ ਕਮੇਟੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ 15 ਮਈ ਨੂੰ ਸਵੇਰੇ 10 ਵਜੇ ਗੁਰਦੁਆਰਾ ਸੈਂਟਰਲ ਕਪੂਰਥਲਾ ਵਿਚ ਲੀਗ ਦੀ ਇਕ ਮੀਟਿੰਗ ਹੋਵੇਗੀ | ਜਿਸ ਵਿਚ ਸਮੂਹ ਸਾਥੀਆਂ ਦੀ ਸਹਿਮਤੀ ਨਾਲ ਲੀਗ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ | ਲੀਗ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਲੀਗ ਦੇ ਮੈਂਬਰਾਂ ਨੂੰ ਇਸ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ |