ਬੇਗੋਵਾਲ, 4 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਿੰਦਰਜੀਤ ਦਾਰਾ ਮਕਸੂਦਪੁਰੀ ਭੁਲੱਥ ਦੇ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਸਮੇਂ ਦਾਰਾ ਮਕਸੂਦਪੁਰੀ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਰਜਨਾ ਐਵਾਰਡੀ ਇੰਟਰਨੈਸ਼ਨਲ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਜੋ ਸਾਡੇ ਕੋਲ ਬਤੌਰ ਐਸਡੀਐਮ ਵਜੋਂ ਆਏ ਹਨ ਪਹਿਲਾਂ ਜਿਨ੍ਹਾਂ ਨੇ ਪੂਰੇ ਦੇਸ਼ ਦੀ ਸੇਵਾ ਕੀਤੀ ਹੈ ਹੁਣ ਉਹ ਸਾਡੇ ਇਲਾਕੇ ਦੀ ਸੇਵਾ ਕਰਨ ਆਏ ਹਨ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ | ਇਸ ਸਮੇਂ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਨੇ ਇਸ ਵਫ਼ਦ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੇ ਦਫ਼ਤਰ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਪੂਰਾ ਸਨਮਾਨ ਹੋਵੇਗਾ | ਇਸ ਸਮੇਂ ਉਨ੍ਹਾਂ ਨਾਲ ਪਰਮਿੰਦਰ ਜੀਤ ਸਿੰਘ ਪਿੰਦੂ ਮੈਂਬਰ ਪੰਚਾਇਤ ਮਕਸੂਦਪੁਰ, ਅਮਨ ਮਕਸੂਦਪੁਰੀ, ਜਸਵਿੰਦਰ ਸਿੰਘ ਮਕਸੂਦਪੁਰ, ਪਾਸਟਰ ਮਹਿੰਦਰ ਸਿੰਘ ਭਦਾਸ ਹਾਜ਼ਰ ਸਨ |