19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਫਗਵਾੜਾ ਵਿਚ ਗੱਪਾਂ ਨਾਲ ਹੀ ਘਰ ਪੂਰਾ ਕਰ ਗਿਆ ਮੁੱਖ ਮੰਤਰੀ ਭਗਵੰਤ ਮਾਨ- ਰਜਿੰਦਰ ਚੰਦੀ

Ad Position 21
No active advertisement
ਅਜੀਤ ਡੈਸਕ 07-05-2026
ਫਗਵਾੜਾ, 6 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਫੇਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰ ਵਿਚ ਹੀ ਨਜ਼ਰਬੰਦ ਕਰਵਾਕੇ ਚੁਟਕਲੇ ਸੁਣਾਕੇ ਹੀ ਆਪਣਾ ਘਰ ਪੂਰਾ ਕਰ ਗਿਆ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਕਰਦੇ ਹੋਏ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਫਗਵਾੜਾ ਵਾਸੀਆਂ ਨੂੰ ਚੋਣਾ ਤੋਂ ਬਾਅਦ ਹੀ ਨਜ਼ਰ ਆਇਆ | ਚੰਦੀ ਨੇ ਆਖਿਆ ਭਗਵੰਤ ਮਾਨ ਨੇ ਫਗਵਾੜਾ ਨੂੰ ਜ਼ਿਲ੍ਹਾ ਅਤੇ ਇੰਡਸਟਰੀ ਦਾ ਹੱਬ ਬਣਾਉਣਾ ਸੀ ਉਹ ਵੀ ਸੁਪਨਾ ਅਧੂਰਾ ਹੀ ਰਹਿ ਗਿਆ | ਉਨ੍ਹਾਂ ਨੇ ਆਖਿਆ ਕਿ ਫਗਵਾੜਾ ਵਿਕਾਸ ਲਈ ਤਰਸ ਰਿਹਾ ਹੈ | ਇੰਡਸਟਰੀ ਫਗਵਾੜੇ ਤੋਂ ਬਾਹਰ ਜਾ ਰਹੀ ਹੈ | ਗਲੀਆਂ, ਨਾਲੀਆਂ ਅਤੇ ਸੜਕਾਂ ਅਕਾਲੀ ਸਰਕਾਰ ਵੇਲੇ ਦੀਆਂ ਹੀ ਬਣੀਆਂ ਹਨ ਇਨ੍ਹਾਂ ਕੋਲੋਂ ਤਾਂ ਰਿਪੇਅਰ ਵੀ ਨਹੀਂ ਲੱਗ ਰਹੀ | ਰਜਿੰਦਰ ਸਿੰਘ ਚੰਦੀ ਨੇ ਇਹ ਵੀ ਆਖਿਆ ਭਗਵੰਤ ਮਾਨ ਤਾਂ ਦੂਸਰੀਆਂ ਪਾਰਟੀਆਂ ਨੂੰ ਕੋਸਣ ਤੇ ਲੱਗਾ ਹੈ | ਉਨ੍ਹਾਂ ਨੇ ਆਖਿਆ ਕਿ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਵਿਕਾਸ ਦੀ ਗੱਲ ਨਾ ਕਰਦਾ ਹੋਇਆ ਕਿੱਕਲੀਆਂ ਸੁਣਾਕੇ ਦੂਸਰੀਆਂ ਪਾਰਟੀਆਂ ਨੂੰ ਕੋਸਣ ਤੇ ਹੋਇਆ ਹੈ | ਚੰਦੀ ਨੇ ਇਹ ਵੀ ਦੱਸਿਆ ਕਿ ਪਿੰਡਾਂ ਨੂੰ ਕੇਂਦਰ ਸਰਕਾਰ ਦੀਆਂ ਹੀ ਗ੍ਰਾਂਟਾ ਮਿਲ ਰਹੀਆਂ ਹਨ | ਉਨ੍ਹਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤਾਂ ਦੀਆਂ ਜਗ੍ਹਾਂ ਤੇ ਵੀ ਹੁਣ ਕਰਜ਼ਾ ਚੁੱਕਣ ਲੱਗਾ ਹੈ ਉਨ੍ਹਾਂ ਨੇ ਆਖਿਆ ਕਿ ਪੰਜਾਬ ਤਾਂ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲਾ ਹੀ ਕਰਜ਼ੇ ਵਿਚ ਡੁੱਬਦਾ ਜਾ ਰਿਹਾ ਹੈ ਅਤੇ ਹੁਣ ਪੰਚਾਇਤਾਂ ਦੀ ਜਗ੍ਹਾਂ ਤੇ ਕਰਜ਼ਾ ਚੁੱਕ ਕੇ ਆਪਣਾ ਘਰ ਭਰੀ ਜਾਂਦਾ ਹੈ ਅਤੇ ਪੰਜਾਬ ਦਾ ਸਾਰਾ ਪੈਸਾ ਲੁੱਟ ਕੇ ਆਸਟੇਲੀਆ ਭੇਜੀ ਜਾਂਦਾ ਹੈ
Ad Position 22
No active advertisement
ਪਿਛਲੀ ਖ਼ਬਰ ਸਮੇਂ-ਸਮੇਂ ਆਈਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਤੇ ਰਾਜਧਾਨੀ ਦੇ ਮਾਮਲੇ 'ਚ ਪੰਜਾਬ ਨਾਲ ਧੱਕਾ ਕੀਤਾ-ਰਸ਼ਪਾਲ ਸਿੰਘ ਅਗਲੀ ਖ਼ਬਰ ਧੋਖਾਧੜੀ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ
Ad Position 24