ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਜਗੀਰ ਵਿਖੇ ਚੇਅਰਮੈਨ ਐੱਸ.ਐੱਮ.ਸੀ, ਐੱਸ.ਐੱਮ.ਸੀ ਮੈਂਬਰਾਂ, ਪਿ੍ੰਸੀਪਲ ਕਮ ਇੰਚਾਰਜ ਸਰਕਾਰੀ ਸੈਕੰਡਰੀ ਸਕੂਲ ਰਾਮਪੁਰ ਜਗੀਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਕੰਪਿਊਟਰ ਲੈਬ ਲਈ ਨਵੇਂ 10 ਕੰਪਿਊਟਰ ਅਤੇ 2 ਆਈ.ਐਫ.ਪੀ (ਇੰਟਰੈਕਟਿਵ ਫਲੈਟ ਪੈਨਲ) ਦਾ ਉਦਘਾਟਨ ਕੀਤਾ ਗਿਆ | ਪਿ੍ੰਸੀਪਲ ਕਮ ਇੰਚਾਰਜ ਮਨਦੀਪ ਕੌਰ ਵਿਰਕ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਦੇ ਸਮੇਂ ਵਿਚ ਵਿਦਿਆਰਥੀਆਂ ਵਿਚ ਨਵੇਂ ਸਿੱਖਿਆ ਸਾਧਨਾ ਰਾਹੀਂ ਸਿੱਖਿਆ ਨੂੰ ਰੋਚਕ ਬਣਾਉਣ ਅਤੇ ਨਵੀਆਂ ਜਾਣਕਾਰੀਆਂ ਨੂੰ ਵਿਦਿਆਰਥੀਆਂ ਵਿਚ ਪਹੁੰਚਾਉਣ ਲਈ ਕੰਪਿਊਟਰ ਅਤੇ ਆਈ.ਪੀ.ਐਫ (ਇੰਟਰੈਕਟਿਵ ਫਲੈਟ ਪੈਨਲ) ਤਕਨੀਕ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਪ੍ਰਾਈਵੇਟ ਸਕੂਲਾਂ ਦੀਆਂ ਸਹੂਲਤਾਂ ਨਾਲੋਂ ਕਿਤੇ ਵੱਧ ਹਨ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਜਗੀਰ ਵਿਖੇ ਦਾਖਲ ਕਰਵਾਇਆ ਜਾਵੇ | ਅੱਜ ਦੇ ਉਦਘਾਟਨੀ ਸਮਾਰੋਹ ਵਿਚ ਪਿ੍ੰਸੀਪਲ ਕਮ ਇੰਚਾਰਜ ਸ੍ਰੀਮਤੀ ਮਨਦੀਪ ਕੌਰ ਵਿਰਕ, ਚੇਅਰਮੈਨ ਐੱਸ.ਐੱਮ.ਸੀ, ਨਵਜੀਤ ਸਿੰਘ ਮੈਂਬਰ, ਬਲਜੀਤ ਸਿੰਘ ਮੈਂਬਰ, ਸ਼੍ਰੀਮਤੀ ਜਸਵਿੰਦਰ ਕੌਰ ਮੈਂਬਰ, ਸ਼੍ਰੀਮਤੀ ਭੁਪਿੰਦਰ ਕੌਰ, ਸੰਜੀਵ ਧੀਰ, ਰੰਗੇਜ ਸਿੰਘ, ਸ੍ਰੀਮਤੀ ਰਜਵੰਤ ਕੌਰ, ਮਨਦੀਪ ਕੁਮਾਰ, ਸਮੀਰ ਧੀਰ, ਸ਼ਹਿਜ਼ਾਦ ਖਾਨ, ਵਿਪਨ ਸੈਣੀ, ਜਸਪ੍ਰੀਤ ਸਿੰਘ ਤੇ ਮਨਜਿੰਦਰ ਕੌਰ (ਤਿੰਨੋਂ ਕੰਪਿਊਟਰ ਫੈਕਲਟੀ), ਬਲਜੀਤ ਕੌਰ, ਅੰਮਿ੍ਤ ਵਰਸ਼ਾ, ਅਮਰਜੀਤ ਕੌਰ, ਪਰਮਿੰਦਰ ਕੌਰ (ਪੀ.ਟੀ.ਆਈ), ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਮੀਨੂੰ, ਹਰਵਿੰਦਰ ਕੌਰ, ਕਸ਼ਮੀਰ ਸਿੰਘ(ਰਿਟਾਇਰਡ ਲੈਕਚਰਾਰ), ਵਿੱਕੀ