22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ 'ਚ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 11-05-2026
ਫਗਵਾੜਾ, 10 ਮਈ (ਹਰਜੋਤ ਸਿੰਘ ਚਾਨਾ)-ਸਹੁਰੇ ਪਰਿਵਾਰ ਵਲੋਂ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਚਾਰ ਮੈਂਬਰਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮੋਨਿਕਾ ਰਾਣੀ ਵਾਸੀ ਬਘਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਲੋਂ ਦਾਜ ਦਹੇਜ ਦੀ ਮੰਗ ਕੀਤੀ ਤੇ ਉਸ ਤੰਗ ਪ੍ਰੇਸ਼ਾਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਦੀ ਹੋਈ ਜਾਂਚ ਤੋਂ ਬਾਅਦ ਪੁਲਿਸ ਨੇ ਵਰਿੰਦਰ ਮਹਿਮੀ ਪੁੱਤਰ ਪੂਰਨ ਚੰਦ, ਕਮਲਾ ਦੇਵੀ ਪਤਨੀ ਪੂਰਨ ਚੰਦ, ਸਵਿਤਾ ਪਤਨੀ ਮਹਿੰਦਰਪਾਲ, ਕੁਲਵਿੰਦਰ ਕੌਰ ਪਤਨੀ ਅਸ਼ੋਕ ਕੁਮਾਰ ਵਾਸੀਆਨ ਪਿੰਡ ਕਾਨਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀਆਂ ਖਾਮੀਆਂ ਨੇ ਸੰਭਾਵੀ ਉਮੀਦਵਾਰ ਤੇ ਵੋਟਰਾਂ ਨੂੰ ਪਾਇਆ ਦੁਚਿੱਤੀ ਵਿਚ ਅਗਲੀ ਖ਼ਬਰ ਪਲਾਟ 'ਤੇ ਕਬਜ਼ਾ ਕਰਨ ਤੇ ਮਾਲਕ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਦੇ ਸਬੰਧ 'ਚ ਦੋ ਖ਼ਿਲਾਫ਼ ਕੇਸ ਦਰਜ
Ad Position 24