13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ 'ਮਾਂ ਦਿਵਸ'

Ad Position 21
No active advertisement
ਅਜੀਤ ਡੈਸਕ 13-05-2026
ਸੁਲਤਾਨਪੁਰ ਲੋਧੀ, 12 ਮਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੇ ਸਕੂਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੇ ਵਿਹੜੇ ਵਿਚ ਭਾਵਨਾਤਮਿਕ ਤੌਰ 'ਮਾਂ ਦਿਵਸ' ਮਨਾਇਆ ਗਿਆ | ਇਸ ਦੌਰਾਨ ਸਕੂਲ ਦੀ ਮੁੱਖ ਪ੍ਰਬੰਧਕ ਕਮਲਪ੍ਰੀਤ ਕੌਰ ਨੇ ਮਾਂ ਦੀ ਮਮਤਾ ਨੂੰ ਗਹਿਰਾਈ ਨਾਲ ਮਹਿਸੂਸ ਕਰਦੇ ਹੋਏ ਕਿਹਾ ਕਿ ਮਾਂ ਦੀ ਮਮਤਾ ਨੂੰ ਹੋਰ ਵੀ ਗਹਿਰਾਈ ਨਾਲ ਮਾਣਨ ਵਾਸਤੇ ਵਿਸ਼ਵ ਨੇ ਮਾਂ ਦਿਵਸ ਈਜਾਦ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਕਿ ਮਾਂ ਦੀ ਮਮਤਾ ਹਰ ਵਕਤ ਹੀ ਬੋਹੜ ਦੀ ਛਾਂ ਵਾਂਗ ਹੁੰਦੀ ਹੈ, ਪਰ ਇਸ ਦਿਨ ਨੂੰ ਮਾਂ ਦੀ ਮਮਤਾ ਨਾਲ ਜੋੜ ਕੇ ਮਾਂ ਦੇ ਮਹੱਤਵ ਵਿਚ ਹੋਰ ਵੀ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਸਕੂਲ ਦੇ ਐਮ.ਡੀ. ਨਵਜੋਤ ਕੌਰ ਤੇ ਪਿ੍ੰਸੀਪਲ ਰਾਜਬੀਰ ਕੌਰ ਸੈਣੀ ਨੇ ਕਿਹਾ ਕਿ ਮਾਂ ਰੱਬ ਤੋਂ ਬਾਅਦ ਉਸ ਦਾ ਦੂਜਾ ਪਵਿੱਤਰ ਰੂਪ ਹੈ ਜੋ ਕਿ ਰੱਬ ਦੀ ਨਿਆਈ ਪੂਜਣ ਯੋਗ ਹੈ | ਪ੍ਰੋਗਰਾਮ ਦੀ ਸ਼ੁਰੂਆਤ ਕਲਾਸ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਅਵਲੀਨ ਕੌਰ ਤੇ ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤੀ ਭਾਸ਼ਣ ਕਰਕੇ ਕੀਤੀ | ਉਪਰੰਤ ਕਲਾਸ ਦਸਵੀਂ ਦੀਆਂ ਵਿਦਿਆਰਥਣਾਂ ਨੇ ਆਪਣੀ ਪੇਸ਼ਕਾਰੀ ਕਰਕੇ ਮਹਿਮਾਨਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਕਲਾਸ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਨੰਨ੍ਹੇ ਮੁੰਨਿਆਂ ਨੇ ਮਮਤਾ ਦੇ ਸਾਏ ਹੇਠ ਮਨ ਨੂੰ ਮੋਹ ਲੈਣ ਵਾਲੀਆਂ ਪੇਸ਼ਕਾਰੀਆਂ ਕੀਤੀਆਂ | ਜਿਨ੍ਹਾਂ ਵਿਚ ਕਲਾਸ ਤੀਜੀ ਦੀ ਵਿਦਿਆਰਥਣ ਐਸ਼ਮੀਨ ਕੌਰ ਦੁਆਰਾ ਮਾਂ ਦੀ ਮਮਤਾ ਪ੍ਰਤੀ ਬੋਲੀ ਕਵਿਤਾ ਖ਼ੂਬ ਰਹੀ ਤੇ ਆਏ ਹੋਏ ਮਹਿਮਾਨਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਤੇ ਮਾਵਾਂ ਤੇ ਬੱਚਿਆਂ ਵੱਲੋਂ ਸਾਂਝੇ ਤੌਰ ਤੇ ਖੇਡਾਂ ਵੀ ਕਰਵਾਈਆਂ ਗਈਆਂ, ਜੋ ਮਨੋਰੰਜਨ ਦਾ ਭਰਪੂਰ ਸਾਧਨ ਸਾਬਤ ਹੋਈਆਂ | ਮੰਚ ਸੰਚਾਲਨ ਦੀ ਭੂਮਿਕਾ ਕਲਾਸ ਸੱਤਵੀਂ ਦੀਆਂ ਵਿਦਿਆਰਥਣਾਂ ਹਰਸੀਰਤ ਕੌਰ ਤੇ ਐਸ਼ਮੀਨ ਕੌਰ ਗਿੱਲ ਨੇ ਬਾਖ਼ੂਬੀ ਕੀਤੀ ਜਦ ਕਿ ਸਮੁੱਚੇ ਪ੍ਰੋਗਰਾਮ ਦੀ ਰੂਪ ਸੱਜਾ ਵਿਚ ਰੇਖਾ ਦੀ ਭੂਮਿਕਾ ਵੀ ਵਿਸ਼ੇਸ਼ ਰਹੀ | ਇਸ ਮੌਕੇ ਸਟਾਫ਼ ਸੈਕਟਰੀ ਸੰਜੇ ਸਾਰੰਗ, ਕੋਆਰਡੀਨੇਟਰ ਮਨੀਸ਼ ਕੁਮਾਰ ਤੇ ਸਮੁੱਚਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਮਰਦਮਸ਼ੁਮਾਰੀ 2027 ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਇਨੂਮੀਨੇਟਰ ਨੂੰ ਕਿੱਟਾਂ ਦੀ ਕੀਤੀ ਗਈ ਵੰਡ ਅਗਲੀ ਖ਼ਬਰ ਮਾਤਾ ਭੱਦਰਕਾਲੀ ਮੇਲੇ ਸੰਬੰਧੀ ਕਪੂਰਥਲਾ ਸਬ ਡਵੀਜ਼ਨ ਵਿਚ ਛੁੱਟੀ ਦਾ ਐਲਾਨ
Ad Position 24