13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਰਤ ਦੀ ਮਰਦਮਸ਼ੁਮਾਰੀ 2027 ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਇਨੂਮੀਨੇਟਰ ਨੂੰ ਕਿੱਟਾਂ ਦੀ ਕੀਤੀ ਗਈ ਵੰਡ

Ad Position 21
No active advertisement
ਅਜੀਤ ਡੈਸਕ 13-05-2026
ਸੁਲਤਾਨਪੁਰ ਲੋਧੀ, 12 ਮਈ (ਨਰੇਸ਼ ਹੈਪੀ)-ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੁਲਤਾਨਪੁਰ ਲੋਧੀ ਬਲਾਕ ਵਿਖੇ 280 ਤੇ 50 ਸੁਪਰਵਾਈਜ਼ਰ ਨੂੰ ਜਨਗਣਨਾ ਸਬੰਧੀ ਸਮਾਨ ਦੀ ਵੰਡ ਕੀਤੀ ਗਈ | ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 215 ਪਿੰਡਾਂ 'ਚ 305 ਦੇ ਇਨੂਮੀਨੇਟਰ ਲਗਾਏ ਗਏ ਹਨ, ਜੋ ਕਿ ਭਾਰਤ ਦੀ ਮਰਦਮਸ਼ੁਮਾਰੀ ਮਕਾਨ ਸੂਚੀਕਰਨ ਤੇ ਮਕਾਨਾਂ ਦੀ ਗਣਨਾ ਵਿਚ ਯੋਗਦਾਨ ਦੇਣਗੇ | 50 ਸੁਪਰਵਾਈਜ਼ਰ ਸਾਹਿਬਾਨ ਇਨੂਮੀਨੇਟਰ ਸਾਹਿਬਾਨ ਦੀ ਸਹਾਇਤਾ ਲਈ ਲਗਾਏ ਗਏ ਹਨ | ਮਾਸਟਰ ਟਰੇਨਰ ਨਰੇਸ਼ ਕੋਹਲੀ, ਅਜੀਤ ਪਾਲ ਸਿੰਘ ਤੇ ਵਿਵੇਕ ਗਾਬਾ ਨੇ ਦੱਸਿਆ ਕਿ ਜਨਗਣਨਾ ਸਬੰਧੀ ਪੂਰੀ ਟਰੇਨਿੰਗ ਇਨੂਮੀਨੇਟਰ ਸਾਹਿਬਾਨ ਨੂੰ ਦਿੱਤੀ ਗਈ ਹੈ ਤਾਂ ਜੋ ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ | ਟਰੇਨਰ ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਜਤਿੰਦਰ ਥਿੰਦ, ਅਮਨਦੀਪ ਤੇ ਮਨਜਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਟਰੇਨਿੰਗ ਕਰਵਾਈ | ਅਧਿਆਪਕ ਤੇ ਕਰਮਚਾਰੀ ਸਾਹਿਬਾਨ ਨੇ ਟਰੇਨਿੰਗ ਵਿਚ ਜਨਗਣਨਾ ਵਿਚ ਪੂਰਾ ਸਹਿਯੋਗ ਦਿੱਤਾ ਹੈ | ਇਸ ਮੌਕੇ ਮਾਸਟਰ ਨਰੇਸ਼ ਕੋਹਲੀ | ਜਸਪਾਲ ਸਿੰਘ, ਮੇਜਰ ਸਿੰਘ, ਪਰਮਜੀਤ ਕੌਰ, ਮਮਤਾ ਨਰੂਲਾ, ਅਨੁਰਾਧਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ 'ਮਾਂ ਦਿਵਸ'
Ad Position 24