ਤਲਵੰਡੀ ਚੌਧਰੀਆਂ, 11 ਮਈ (ਪਰਸਨ ਲਾਲ ਭੋਲਾ)-ਸਰਪੰਚ ਬਲਵਿੰਦਰ ਸਿੰਘ ਲੱਡੂ ਦੀ ਅਗਵਾਈ ਵਿਚ ਪੰਚਾਇਤ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੀਆਂ 45 ਵਿਦਿਆਰਥਣਾਂ ਨੂੰ ਸਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ | ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਕਿਹਾ ਜੋ ਵਿਦਿਆਰਥਣਾਂ ਨੌਵੀਂ ਜਮਾਤ ਵਿਚੋਂ ਪਹਿਲੇ ਪੰਜ ਸਥਾਨ ਹਾਸਲ ਕਰਨਗੀਆਂ ਉਨ੍ਹਾਂ ਨੂੰ ਵੀ ਸਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ | ਸਕੂਲ ਦੇ ਮੀਟਿੰਗ ਹਾਲ ਵਿਚ ਸਮਾਗਮ ਵਿਚ ਬੈਠੇ ਪੰਚਾਇਤ ਮੈਂਬਰਾਂ, ਪਤਵੰਤਿਆਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦਾਨ ਉਹੀ ਸਾਰਥਿਕ ਸਿੱਧ ਹੁੰਦਾ ਹੈ ਜੋ ਮਨੁੱਖ ਨੂੰ ਰੋਜ਼ੀ ਰੋਟੀ ਦੇ ਸਕੇ ਤੇ ਉਹ ਆਪਣੇ ਹੱਥੀ ਕਿਰਤ ਕਰਕੇ ਦਾਨ ਦੇਣ ਵਾਲੇ ਤੇ ਆਪਣੀ ਮਿਹਨਤ 'ਤੇ ਫਖਰ ਮਹਿਸੂਸ ਕਰੇ | ਸਮਾਗਮ ਨੂੰ ਮਾਸਟਰ ਅਮਰੀਕ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਪਰਸਨ ਲਾਲ, ਬਖ਼ਸ਼ੀਸ਼ ਸਿੰਘ ਪ੍ਰਧਾਨ ਨੇ ਵੀ ਸੰਬੋਧਨ ਕੀਤਾ | ਪਿ੍ੰਸੀਪਲ ਸ਼ਸ਼ੀ ਕੁਮਾਰ ਨੇ ਸਰਪੰਚ ਬਲਵਿੰਦਰ ਸਿੰਘ ਲੱਡੂ, ਸਮੁੱਚੀ ਪੰਚਾਇਤ, ਪਤਵੰਤੇ ਸੱਜਣ ਅਤੇ ਮਾਪਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪਲਵਿੰਦਰ ਸਿੰਘ ਓਠੀ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਓਠੀ, ਵੀਰਪਾਲ ਅਟਵਾਲ, ਲਖਵਿੰਦਰ ਸਿੰਘ, ਕਮਲ ਬਬਲਾ, ਧੀਰਜ ਸ਼ਰਮਾ, ਰਜਿੰਦਰ ਸਿੰਘ ਭਾਰਜ, ਸੁਖਦੇਵ ਸਿੰਘ ਥਾਣਾ, ਸਰਬਜੀਤ ਸਿੰਘ ਛੱਬਾ ਸਾਰੇ ਮੈਂਬਰ ਪੰਚਾਇਤ, ਜੱਸ ਕਮਲ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ,, ਦਰਸ਼ਨ ਸਿੰਘ ਸੰਧੂ, ਬਲਜੀਤ ਸਿੰਘ ਬੱਬੂ, ਹਰਜੀਤ ਸਿੰਘ ਰਾਣਾ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਸੋਨੰੂ, ਓਮ ਪ੍ਰਕਾਸ਼ ਨੰਬਰਦਾਰ, ਅਮਨਦੀਪ ਸਿੰਘ ਜਸਵੀਰ ਕੌਰ ਪੂਜਾ ਫੌਜਾ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |