ਭੁਲੱਥ, 13 ਮਈ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਸੇਵਕਾਂ ਵਲੋਂ ਕੀਤੇ ਹੜਤਾਲ ਕਰਕੇ ਕਸਬਾ ਭੁਲੱਥ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਕੂੜੇ ਦੇ ਢੇਰ ਲੱਗੇ ਹੋਣ ਕਰਕੇ ਲੋਕ ਬਹੁਤ ਪ੍ਰੇਸ਼ਾਨ ਹਨ | ਕੂੜੇ ਦੇ ਢੇਰ ਨਾ ਸਿਰਫ਼ ਗੰਦਗੀ ਫੈਲਾ ਰਹੇ ਸਗੋਂ ਬਿਮਾਰੀਆਂ ਦਾ ਕਾਰਨ ਬਣ ਸਕਦਾ | ਇਸ ਸਬੰਧੀ ਉੱਘੇ ਸਮਾਜ ਸੇਵਕ ਮਾ. ਕੰਵਲਜੀਤ ਮੰਨਣ ਨੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਸਫ਼ਾਈ ਸੇਵਕਾਂ ਦੀ ਹੜਤਾਲ ਹੈ ਉਦੋਂ ਤੱਕ ਲੋਕ ਆਪਣੇ ਘਰਾਂ ਤੇ ਦੁਕਾਨਾਂ ਦਾ ਕੂੜਾ ਆਪ ਡੰਪ ਤੱਕ ਸੁੱਟਣ ਜਾਣ ਦੀ ਕੋਸ਼ਿਸ਼ ਕਰਨ | ਇਸ ਤਰ੍ਹਾਂ ਕੂੜਾ ਦੇ ਢੇਰ ਵੀ ਘਟਣਗੇ ਅਤੇ ਨਗਰ ਨੂੰ ਸਾਫ਼ ਰੱਖਣ ਵਿਚ ਯੋਗਦਾਨ ਹੋਵੇਗਾ | ਉਨ੍ਹਾਂ ਦਾ ਕਹਿਣਾ ਸਫ਼ਾਈ ਸੇਵਕਾਂ ਨੂੰ ਕੋਸਣ ਜਾਂ ਕੂੜੇ ਦੇ ਢੇਰ ਲਗਾਉਣ ਦੀ ਬਜਾਏ ਆਪ ਆਪੇ-ਦੁਆਲੇ ਦੀ ਸਫ਼ਾਈ ਰੱਖਣਾ ਸਾਡਾ ਵੀ ਇੱਕ ਨੈਤਿਕ ਫ਼ਰਜ਼ ਹੈ ਅਤੇ ਆਪਣਾ ਕੂੜਾ ਆਪ ਸੁੱਟਣ ਦੀ ਕੋਸ਼ਿਸ਼ ਕਰੀਏ | ਉਨ੍ਹਾਂ ਦਾ ਕਹਿਣਾ ਕਿ ਅਸੀਂ ਪੱਛਮੀ ਕਲਚਰ ਨੂੰ ਤਾਂ ਅਪਣਾ ਰਹੇ ਹਾਂ ਪਰ ਪੱਛਮੀ ਫ਼ਰਜ਼ਾਂ ਦੀ ਵਰਤੋਂ ਨਹੀਂ ਕਰਦੇ, ਜਿੱਥੇ ਲੋਕ ਆਪਣੇ ਹੱਥੀਂ ਆਪਣਾ ਸਾਰਾ ਕੰਮ ਕਰਦੇ ਹਨ |