06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸ੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈੈਕੰਡਰੀ ਸਕੂਲ ਪ੍ਰਬੰਧਕ ਕਮੇਟੀ ਵਲੋਂ ਜ਼ਿਲ੍ਹਾ ਟਾਪਰ ਵਿਦਿਆਰਥੀਆਂ ਦਾ ਨਕਦ ਰਾਸ਼ੀ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 14-05-2026
ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਤੀਸ਼ ਜੈਨ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਦੇ ਸਕੱਤਰ ਲਲਿਤ ਜੈਨ ਤੇ ਖ਼ਜ਼ਾਨਚੀ ਅਜੀਤ ਜੈਨ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਸ਼ਾਮਿਲ ਹੋਏ | ਉਨ੍ਹਾਂ ਦਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਜੈਨ ਦੀ ਅਗਵਾਈ ਹੇਠ ਸੁਆਗਤ ਕੀਤਾ ਗਿਆ | ਇਸ ਮੌਕੇ 95.85 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਸਕੂਲ ਦੀ ਹੋਣਹਾਰ ਵਿਦਿਆਰਥਣ ਸਾਨੀਆ ਮਹੇ ਨੂੰ 11 ਹਜ਼ਾਰ ਰੁਪਏ ਨਕਦ, ਯਾਦਗਾਰੀ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ 95.23 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮੈਰਿਟ ਸੂਚੀ 'ਚ ਸ਼ਾਮਿਲ ਹੋਏ ਤੇ ਸਕੂਲ 'ਚ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਗੋਪਾਲ ਗੁਪਤਾ, ਜ਼ਿਲ੍ਹਾ ਪੱਧਰ 'ਤੇ ਨੌਵਾਂ ਸਥਾਨ ਤੇ ਸਕੂਲ 'ਚ ਸਾਂਝੇ ਤੌਰ 'ਤੇ 94.62 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀਆਂ ਜੈਸਿਕਾ ਕੌਰ ਅਤੇ ਸਿਮਰਨ ਮਹੇ ਨੂੰ 5100-5100 ਰੁਪਏ ਨਕਦ, ਯਾਦਗਾਰੀ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਸ ਤੋਂ ਇਲਾਵਾ ਤਵਲੀਨ, ਸੁਖਮਨ ਕੌਰ, ਕਾਮਨਾ ਵਰਮਾ, ਸੁਨੈਨਾ ਅਤੇ ਸੁਖਪ੍ਰੀਤ ਕੌਰ ਨੂੰ 21-21 ਹਜ਼ਾਰ ਰੁਪਏ ਦੇ ਨਕਦ ਇਨਾਮ ਭੇਟ ਕੀਤੇ ਗਏ | ਪ੍ਰਧਾਨ ਸਤੀਸ਼ ਜੈਨ ਨੇ ਹੋਣਹਾਰ ਵਿਦਿਆਰਥੀਆਂ ਦੀ ਮਹੀਨਾਵਾਰ ਫ਼ੀਸ 'ਚ 25 ਤੋਂ 50 ਫ਼ੀਸਦੀ ਤੱਕ ਛੂਟ ਦੇਣ ਦਾ ਐਲਾਨ ਵੀ ਕੀਤਾ | ਉਨ੍ਹਾਂ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਫਲਤਾ ਦਾ ਇਹ ਪੜਾਅ ਮਜ਼ਬੂਤ ਮੰਜ਼ਿਲ ਵੱਲ ਪਹਿਲਾ ਕਦਮ ਹੈ | ਮੁੱਖ ਮਹਿਮਾਨ ਹਰਜੀ ਮਾਨ ਨੇ ਸਕੂਲ ਪ੍ਰਬੰਧਨ, ਵਿਦਿਆਰਥੀਆਂ ਤੇ ਸਟਾਫ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਿਸੇ ਵੀ ਸਮਾਜ, ਸ਼ਹਿਰ ਜਾਂ ਦੇਸ਼ ਦੀ ਤਰੱਕੀ ਦੀ ਨੀਂਹ ਉੱਥੇ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਹੀ ਮਨੁੱਖ ਦੀ ਅਸਲ ਪੁੰਜੀ ਹੈ, ਜੋ ਹਰ ਮੁਸ਼ਕਲ ਨੂੰ ਪਾਰ ਕਰਨ 'ਚ ਮਦਦਗਾਰ ਸਾਬਤ ਹੁੰਦੀ ਹੈ | ਇਸ ਮੌਕੇ ਪ੍ਰਧਾਨ ਸਤੀਸ਼ ਜੈਨ, ਸਕੱਤਰ ਲਲਿਤ ਜੈਨ ਤੇ ਖ਼ਜ਼ਾਨਚੀ ਅਜੀਤ ਜੈਨ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਕੰਮ ਛੋੜ ਹੜਤਾਲ 'ਤੇ ਧਰਨਾ 8ਵੇਂ ਦਿਨ ਵਿਚ ਦਾਖ਼ਲ ਅਗਲੀ ਖ਼ਬਰ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ
Ad Position 24