ਕਪੂਰਥਲਾ, 14 ਮਈ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਬੈਰਕਾਂ ਦੀ ਦੀਵਾਰ ਦੇ ਨਾਲ ਤਿੰਨ ਮੋਬਾਈਲ ਫ਼ੋਨ ਲਿਫ਼ਾਫ਼ੇ ਵਿਚੋਂ ਲਾਵਾਰਸ ਹਾਲਤ ਵਿਚ ਬਰਾਮਦ ਹੋਏ ਤੇ ਇਕ ਫ਼ੋਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਹਵਾਲਾਤੀ ਆਰਜੂ ਵਾਸੀ ਸ਼ਾਹਕੋਟ ਪਾਸੋਂ ਬਰਾਮਦ ਕੀਤਾ ਗਿਆ | ਜਿਸਨੇ ਦੱਸਿਆ ਕਿ ਇਹ ਫ਼ੋਨ ਉਸਨੇ ਹਵਾਲਾਤੀ ਅਮਰਜੀਤ ਸਿੰਘ ਵਾਸੀ ਜਲੰਧਰ ਪਾਸੋਂ ਲਿਆ ਸੀ | ਕੋਤਵਾਲੀ ਪੁਲਿਸ ਨੇ ਦੋਵਾਂ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |