29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਤਸਵੀਰਾਂ | <br/> 15-05-2026
ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਸੁਪ੍ਰੀਤ ਕੌਰ 95 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਕ੍ਰਿਸ਼ਨਾ ਨੇ ਦੂਜਾ ਤੇ ਸੁਹਾਨੀ ਸਹਿਗਲ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂ ਲਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਹਰਜਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਕਿਹਾ ਕਿਹਾ ਕਿ ਸੁਪ੍ਰੀਤ ਕੌਰ ਨੇ ਅੰਗਰੇਜ਼ੀ ਤੇ ਪੇਂਟਿੰਗ ਵਿਸ਼ੇ ਵਿਚੋਂ 98, ਪੰਜਾਬੀ ਵਿਚੋਂ 96, ਅਰਥ ਸ਼ਾਸਤਰ ਵਿਚੋਂ 90, ਕ੍ਰਿਸ਼ਨਾ ਨੇ ਹਿੰਦੁਸਤਾਨੀ ਸੰਗੀਤ ਵਿਚੋਂ 98, ਸੁਹਾਨੀ ਸਹਿਗਲ ਨੇ ਪੇਂਟਿੰਗ ਵਿਚੋਂ 96, ਮਨਵੀਰ ਨੇ ਅੰਗਰੇਜ਼ੀ ਵਿਚੋਂ 94, ਭਾਨੂ ਪ੍ਰਤਾਪ ਨੇ ਅੰਗਰੇਜ਼ੀ ਵਿਚੋਂ 92, ਅਰਸ਼ਪ੍ਰੀਤ ਕੌਰ ਨੇ ਪੰਜਾਬੀ ਵਿਚੋਂ 92 ਤੇ ਪੇਂਟਿੰਗ ਵਿਚੋਂ 90 ਪ੍ਰਤੀਸ਼ਤ ਅੰਕ ਹਾਸਲ ਕੀਤੇ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਪਰਮਿੰਦਰ ਕੌਰ ਤੇ ਪਿ੍ੰਸੀਪਲ ਹਰਜਿੰਦਰ ਕੌਰ ਢਿੱਲੋਂ ਨੇ ਸਕੂਲ ਦੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਲਈ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਸਕੂਲ ਦੇ ਮਿਹਨਤੀ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੰਤ ਮਾਝਾ ਸਿੰਘ ਕਰਮ ਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੇ ਧਰਨੇ 'ਚ ਵਿਧਾਇਕ ਖਹਿਰਾ ਹੋਏ ਸ਼ਾਮਿਲ
Ad Position 24