25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-05-2026
ਕਪੂਰਥਲਾ, 15 ਮਈ (ਵਿਸ਼ੇਸ਼ ਪ੍ਰਤੀਨਿਧ)-ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦਾ ਸੀ.ਬੀ.ਐੱਸ.ਈ. ਦਾ 12ਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਸਪਨਾ ਚੱਢਾ ਨੇ ਦੱਸਿਆ ਕਿ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਸਿਮਰਪ੍ਰੀਤ ਸਿੰਘ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਹੀ ਨਹੀਂ ਸਗੋਂ ਕਪੂਰਥਲਾ ਸ਼ਹਿਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਉਨ੍ਹਾਂ ਕਿਹਾ ਕਿ ਸਿਮਰਪ੍ਰੀਤ ਸਿੰਘ ਨੇ ਅਕਾਊਾਟੈਂਸੀ ਵਿਚੋਂ 99, ਅਰਥ ਸ਼ਾਸਤਰ ਵਿਚੋਂ 96, ਬਿਜ਼ਨਸ ਸਟੱਡੀ ਵਿਚੋਂ 100 ਤੇ ਸਰੀਰਕ ਸਿੱਖਿਆ ਵਿਚੋਂ 98 ਤੇ ਪੰਜਾਬੀ ਵਿਚੋਂ 99 ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਹਰਸ਼ਿਤਾ ਨੇ 89.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿਚੋਂ ਦੂਜਾ, ਦਲਜੀਤ ਨੇ 88.4 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਨੇ ਅੰਗਰੇਜ਼ੀ ਵਿਚੋਂ 95, ਅਕਾਊਾਟਸ ਵਿਚੋਂ 99, ਅਰਥ ਸ਼ਾਸਤਰ ਵਿਚੋਂ 96ਵੇਂ, ਬਿਜ਼ਨਸ ਸਟੱਡੀ ਵਿਚੋਂ 100, ਸਰੀਰਕ ਸਿੱਖਿਆ ਵਿਚ 98, ਪੰਜਾਬੀ ਵਿਚੋਂ 99ਵੇਂ, ਰਾਜਨੀਤੀ ਵਿਗਿਆਨ ਵਿਚੋਂ 89ਵੇਂ, ਸਮਾਜ ਸ਼ਾਸਤਰ ਵਿਚੋਂ 84 ਤੇ ਗਣਿਤ ਵਿਚੋਂ 83 ਅੰਕ ਹਾਸਲ ਕੀਤੇ | ਸਕੂਲ ਦੇ ਡਾਇਰੈਕਟਰ ਇੰਜ. ਗੁਰਬਿੰਦਰ ਸਿੰਘ, ਸਕੱਤਰ ਰਾਜਬੀਰ ਕੌਰ ਤੇ ਪਿ੍ੰਸੀਪਲ ਸਪਨਾ ਚੱਢਾ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਨੂੰ ਗੁਣਵੱਤਾ ਪ੍ਰਭੂਰ ਸਿੱਖਿਆ ਪ੍ਰਦਾਨ ਕਰਨ ਵਿਚ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਕੂਲ ਦਾ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਸਦਕਾ ਸੰਭਵ ਹੋਇਆ ਹੈ | ਬਾਅਦ ਵਿਚ ਅਧਿਆਪਕਾਂ ਨੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ
Ad Position 24