ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਸੀ.ਬੀ.ਐੱਸ.ਈ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਸੈਫਰਨ ਸਕੂਲ ਫਗਵਾੜਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਸਕੂਲ ਦੇ ਸਾਇੰਸ ਗਰੁੱਪ ਦੀ ਵਿਦਿਆਰਥਣ ਤਾਰਿਕ ਨੇ 96.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਤੇ ਜ਼ਿਲੇ੍ਹ ਵਿਚੋਂ ਦੂਜਾ ਸਥਾਨ ਹਾਸਲ ਕੀਤਾ | ਸਕੂਲ ਦੇ ਅਥਰਵਿਕਾ, ਸਮਿਆ ਧਵਨ ਤੇ ਬਲਕਰਨ ਸਿੰਘ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਦੂਜਾ ਸਥਾਨ ਹਾਸਲ ਕੀਤਾ | ਲਵਲੀਨ ਤੇ ਮਾਇਰਾ ਬੇਦੀ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਹਿਊਮੈਨਿਟੀਜ਼ ਗਰੁੱਪ ਵਿਚੋਂ ਰਮਨਦੀਪ ਸਿੰਘ ਮਾਨ ਨੇ 89.4 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦੇ ਸਾਇੰਸ, ਕਾਮਰਸ ਤੇ ਹਿਊਮੈਨਿਟੀ ਦੇ ਵਿਦਿਆਰਥੀ ਗੰਗਾ ਸਿੰਘ, ਪਾਵਕੀ ਸੂਦ, ਮਹਿਤਾਬ ਸਿੰਘ, ਜਸਕਿਰਨ ਕੌਰ, ਰਬਾਬਪ੍ਰੀਤ ਕੌਰ, ਸਿਮਰਨਜੀਤ ਕੌਰ, ਪਿ੍ਆਂਸ਼ੂ, ਅਰਮਾਨਪ੍ਰੀਤ ਸਿੰਘ, ਅਮਨਪ੍ਰੀਤ ਤੇ ਹਰਲੀਨ, ਕਾਰਤਿਕ ਤੇ ਦਾਨਿਸ਼ ਅਟਵਾਲ, ਜੈਸਮੀਨ ਕੌਰ, ਅਸ਼ਰਫ਼ ਅਲੀ ਭੱਟੀ, ਆਰਤੀ ਤੇ ਅਰਸ਼ਪ੍ਰੀਤ ਕੌਰ ਰਾਏ, ਕਮਲ ਤੀਰਥ ਸਿੰਘ ਅਟਵਾਲ ਤੇ ਸਰਬਲੀਨ ਕੌਰ, ਹਰਸ਼ ਕੁਮਾਰ ਤੇ ਕਨਨ, ਮਨਸੁਖ ਸਿੰਘ ਤੇ ਅੰਕਿਤ ਕੁਮਾਰ ਨੇ ਪਹਿਲੀ ਪੁਜ਼ੀਸ਼ਨਾਂ ਲੈ ਕੇ ਸੈਫਰਨ ਸਕੂਲ ਦਾ ਨਾਂਅ ਪੂਰੇ ਪੰਜਾਬ ਭਰ ਵਿਚ ਰੌਸ਼ਨ ਕੀਤਾ | ਇਸ ਮੌਕੇ ਸੈਫਰਨ ਪਬਲਿਕ ਸਕੂਲ ਦੇ ਚੇਅਰਮੈਨ ਮਨਮੋਹਨ ਸਿੰਘ ਤੇ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਵਲੋਂ ਜ਼ਿਲ੍ਹਾ ਟਾਪਰ ਤਾਰਿਕਾ ਨੂੰ 21,000 ਦੀ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਪਿ੍ੰਸੀਪਲ ਡਾ. ਸੰਦੀਪਾ ਸੂਦ ਨੇ ਕਿਹਾ ਕਿ ਅੱਜ ਸੈਫਰਨ ਪਬਲਿਕ ਸਕੂਲ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ | ਤਾਰਿਕਾ ਅਤੇ ਹੋਰ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਕੂਲ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ |