26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬਹੁਜਨ ਚਿੰਤਕ ਬੀ.ਆਰ. ਸਾਂਪਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 18-05-2026
ਹੁਸੈਨਪੁਰ, 17 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਬੀ.ਆਰ. ਸਾਂਪਲਾ, ਫੂਲੇ ਅੰਬੇਡਕਰਵਾਦੀ ਵਿਚਾਰਧਾਰਾ ਦੇ ਪੈਰੋਕਾਰ, ਬਹੁਜਨ ਚਿੰਤਕ, ਲੋਕਾਂ ਦੇ ਹਮਦਰਦ, ਮਹਾਨ ਵਿਦਵਾਨ ਅਤੇ ਮਿਸ਼ਨਰੀ ਲੇਖਕ ਜਿਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼ ਦੌਰਾਨ ਫੂਲੇ ਅੰਬੇਡਕਰਵਾਦੀ ਮਿਸ਼ਨ ਨੂੰ ਤੇਜ ਅਤੇ ਪ੍ਰਚਾਰ ਕਰਨ ਲਈ ਲਗਭਗ 100 ਕਿਤਾਬਾਂ ਲਿਖਕੇ ਸਮਾਜ ਦੀ ਝੋਲੀ ਪਾਈਆਂ | ਇਹ ਮਹਾਨ ਸ਼ਖ਼ਸੀਅਤ ਜੋ ਕੁਝ ਸਮੇਂ ਤੋਂ ਯੂ. ਕੇ. ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਸਮੁੱਚੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਆਲ ਇੰਡੀਆ ਐੱਸ.ਸੀ.ਐੱਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ, ਆਲ ਇੰਡੀਆ ਓ.ਬੀ. ਸੀ. ਰੇਲਵੇ ਇੰਪਲਾਈਜ਼ ਐੱਸੋਸੀਏਸ਼ਨ ਆਰ. ਸੀ. ਐਫ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਆਰ. ਸੀ. ਐਫ, ਭਾਰਤੀ ਬੋਧੀ ਮਹਾਂਸਭਾ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ, ਸੰਗਰਾ, ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ), ਐੱਸ.ਬੀ.ਸੀ. ਟੀਚਰਜ਼ ਯੂਨੀਅਨ ਪੰਜਾਬ ਅਤੇ ਟੀਮ ਵਿਜ਼ਨ ਅਤੇ ਹੋਰ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਬੀ. ਆਰ. ਸਾਂਪਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀ. ਆਰ. ਸਾਂਪਲਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਨਡਾਲਾ ਵਿਖੇ ਨਵੇਂ ਕੰਪਿਊਟਰ ਅਤੇ ਇੰਟਰੈਕਟਿਵ ਪੈਨਲਸ ਰੂਮ ਦਾ ਹੋਇਆ ਉਦਘਾਟਨ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਨਗਰ ਨਿਗਮ ਦੀਆਂ ਚੋਣਾਂ ਵਿਚ 50 ਵਾਰਡਾਂ 'ਚੋਂ 23 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ
Ad Position 24