18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਢੱਕ ਪੰਡੋਰੀ ਵਿਖੇ ਪੰਚਾਇਤ ਦੇ ਵਿਰੋਧ ਦੇ ਬਾਵਜੂਦ ਕੱਟੀ ਜਾ ਰਹੀ ਨਜਾਇਜ਼ ਕਾਲੋਨੀ <br/>

Ad Position 21
No active advertisement
ਅਜੀਤ ਡੈਸਕ 19-05-2026
ਖਲਵਾੜਾ, 18 ਮਈ (ਮਨਦੀਪ ਸਿੰਘ ਸੰਧੂ)-ਪਿੰਡ ਢੱਕ ਪੰਡੋਰੀ ਵਿਖੇ ਪੰਚਾਇਤ ਦੇ ਵਿਰੋਧ ਦੇ ਬਾਵਜੂਦ ਨਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਅਤੇ ਐਸ ਡੀ ਐਮ ਫਗਵਾੜਾ ਨੂੰ 2 ਮਹੀਨੇ ਤੋਂ ਸ਼ਿਕਾਇਤ ਦਿੱਤੀ ਹੋਣ ਦੇ ਬਾਵਜੂਦ ਵੀ ਹੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਗ੍ਰਾਮ ਪੰਚਾਇਤ ਪਿੰਡ ਢੱਕ ਪੰਡੋਰੀ ਤਹਿ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਸਰਪੰਚ ਵਿਜੇ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਵਿਚ ਦੱਖਣ ਸਾਈਡ ਤੇ ਫ਼ਤਿਹਗੜ੍ਹ ਰੋੜ ਤੇ ਲੁਧਿਆਣੇ ਦੇ ਰਹਿਣ ਵਾਲੇ ਕਿਸੇ ਡੀਲਰ ਵੱਲੋਂ ਮੁੱਲ ਜ਼ਮੀਨ ਲੈ ਕੇ ਉਸ ਦੀ ਕਾਲੋਨੀ ਕੱਟ ਕੇ ਵੇਚੀ ਜਾ ਰਹੀ ਹੈ ਜਿਸ ਦੀ ਮਿਣਤੀ 225 ਫੁੱਟ ਮਰਲਾ ਹੈ ਜਦ ਕਿ ਸਾਡੇ ਪਿੰਡ ਦੀ ਮਿਣਤੀ 272 ਫੁੱਟ ਮਰਲੇ ਵਾਲੀ ਚੱਲਦੀ ਹੈ ਅਤੇ ਪਲਾਟ ਕੱਟਣ ਵਾਲੀ ਜ਼ਮੀਨ ਤੇ ਨਾ ਤਾਂ ਸੀਵਰੇਜ ਦਾ ਪ੍ਰਬੰਧ ਹੈ ਨਾ ਹੀ ਲਾਈਟਾਂ ਅਤੇ ਨਾ ਹੀ ਪੱਕੀ ਸੜਕ ਦੀ ਸੁਵਿਧਾ ਹੈ | ਜੇਕਰ ਇਹ ਸਾਰੀਆਂ ਸਹੂਲਤਾਂ ਡੀਲਰ ਪਲਾਟ ਖ਼ਰੀਦਣ ਵਾਲਿਆਂ ਨੂੰ ਨਹੀਂ ਦਿੰਦਾ ਤਾਂ ਉਸ ਦੇ ਪਲਾਟ ਵੇਚਣ ਤੇ ਪਾਬੰਦੀ ਲਗਾਈ ਜਾਵੇ | ਜੇਕਰ ਡੀਲਰ ਦੇ ਪਲਾਟ ਵੇਚਣ ਤੇ ਪਾਬੰਦੀ ਨਾ ਲਗਾਈ ਗਈ ਤਾਂ ਕੁੱਝ ਸਮੇਂ ਬਾਅਦ ਪਲਾਟ ਖ਼ਰੀਦਣ ਵਾਲਿਆਂ ਵੱਲੋਂ ਪੰਚਾਇਤ ਤੇ ਸੜਕ, ਸੀਵਰੇਜ, ਪਾਣੀ ਅਤੇ ਲਾਈਟਾਂ ਲਗਵਾ ਕੇ ਦੇਣ ਲਈ ਮੰਗ ਰੱਖੀ ਜਾਵੇਗੀ ਜਿਸ ਤੇ ਸਰਕਾਰ ਦਾ 20 ਲੱਖ ਦੇ ਕਰੀਬ ਖਰਚਾ ਆ ਜਾਵੇਗਾ ਜੋ ਕੇ ਨਜਾਇਜ਼ ਹੋਵੇਗਾ | ਉਨ੍ਹਾਂ ਕਿਹਾ ਕਿ ਨਜਾਇਜ਼ ਕਾਲੋਨੀ ਕੱਟਣ ਤੇ ਦੋ ਮਹੀਨੇ ਪਹਿਲਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਮਹਿਕਮੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਸਬੰਧੀ ਐਸ ਡੀ ਐਮ ਦਫ਼ਤਰ ਵਿਖੇ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ਸਬੰਧਿਤ ਮਹਿਕਮੇ ਨੂੰ ਕਾਰਵਾਈ ਹਿਤ ਅੱਗੇ ਭੇਜ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਾਸ਼ਪੁਰ ਮੋੜ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਜਨਗਣਨਾ, ਡਰੱਗ ਸਰਵੇ ਤੇ ਐਸ.ਆਈ.ਆਰ. ਵਿਚ 90 ਪ੍ਰਤੀਸ਼ਤ ਅਧਿਆਪਕਾਂ ਦੀਆਂ ਡਿਊਟੀਆਂ ਲਾਏ ਜਾਣ ਕਾਰਨ ਸਕੂਲਾਂ 'ਚ ਪ...
Ad Position 24