ਨਡਾਲਾ, 20 ਮਈ (ਰਘਬਿੰਦਰ ਸਿੰਘ)-ਹਰਪ੍ਰੀਤ ਮਾਰਸ਼ਲ ਆਰਟ ਕਲੱਬ ਨਡਾਲਾ ਦੇ ਖਿਡਾਰੀ ਦਕਸ਼ਵੀਰ ਨਡਾਲਾ ਨੇ ਆਲ ਇੰਡੀਆ ਰੇਨਬੋਕਾਨ ਕਰਾਟੇ ਟੂਰਨਾਮੈਂਟ ਜੋ ਕਿ ਦੇਹਰਾਦੂਨ ਉੱਤਰਾਖੰਡ ਵਿੱਚ ਹੋਇਆ ਉਸ ਵਿੱਚ ਗੋਲਡ ਮੈਡਲ ਹਾਸਲ ਕਰਕੇ ਆਪਣੇ ਕੋਚ ਹਰਪ੍ਰੀਤ ਸਿੰਘ ਨਡਾਲਾ ਦਾ ਮਾਣ ਵਧਾਇਆ ਹੈ, ਦਕਸ਼ਵੀਰ ਨੇ ਪ੍ਰਧਾਨ ਪੰਜਾਬ ਰੇਨਬੋਕਾਨ ਕਰਾਟੇ ਐਸੋਸੀਏਸ਼ਨ ਗੌਰਵ ਕੁਮਾਰ ਸ਼ਾਹਕੋਟ ਦੀ ਅਗਵਾਈ ਵਿੱਚ ਪੰਜਾਬ ਵੱਲੋਂ ਭਾਗ ਲਿਆ ਸੀ ਇਸ ਮੌਕੇ ਕੋਚ ਅੰਮਿ੍ਤ ਹੁਸ਼ਿਆਰਪੁਰ, ਚੀਫ਼ ਕੋਚ ਅਰਵਿੰਦ ਕੋਟਨਾਲਾ ਦੇਹਰਾਦੂਨ ਮੌਜੂਦ ਸਨ, ਇਸ ਦੇ ਨਾਲ ਹੀ ਦਕਸ਼ ਵੀਰ ਨਡਾਲਾ ਨੇ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਸਕੂਲ ਸ਼ਿਘਰਾਲਾ ਸਕੂਲ ਨਡਾਲਾ,ਚੇਅਰਮੈਨ ਆਸਾ ਸਿੰਘ ਘੁੰਮਣ ਅਤੇ ਮੈਡਮ ਸਵਰਨ ਕੌਰ ਦਾ ਵੀ ਮਾਣ ਵਧਾਇਆ ਹੈ ਨੈਸ਼ਨਲ ਚੈਂਪੀਅਨ ਬਣੇ ਦਕਸ਼ ਨੇ ਆਪਣੇ ਪਿਤਾ ਸੁਖਦੇਵ ਰਾਜ ਤੇ ਆਪਣੀ ਮਾਤਾ ਨੂੰ ਭਰੋਸਾ ਦਵਾਇਆ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹੇਗਾ ਅਤੇ ਆਪਣਾ ਭਵਿੱਖ ਸਹੀ ਢੰਗ ਨਾਲ ਚਮਕਾਏਗਾ ਦਕਸ਼ਵੀਰ ਦੇ ਕੋਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਉਮੀਦ ਕਰਦਾ ਹੈ ਕਿ ਉਸ ਦੇ ਕਲੱਬ ਦੇ ਜੋ ਵੀ ਬੱਚੇ ਮੈਡਲ ਹਾਸਲ ਕਰਦੇ ਹਨ ਉਨ੍ਹਾਂ ਸਾਰਿਆਂ ਦਾ ਉਸਦੇ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਨ੍ਹਾਂ ਦੀ ਹਰ ਤਰਾਂ ਮਦਦ ਅਤੇ ਹੌਸਲਾ ਅਫਜਾਈ ਕਰਨਗੇ |