ਨਡਾਲਾ, 20 ਮਈ (ਰਘਬਿੰਦਰ ਸਿੰਘ)-ਪਿਛਲੇ ਦਿਨੀਂ ਮਦਰ-ਡੇਅ ਦੇ ਮੌਕੇ ਤੇ ਸ਼ਿੰਘਰਾਲਾ ਸੋਭਾ ਸਿੰਘ ਕਲਾ ਕਲੱਬ ਦੇ ਮੈਂਬਰਾਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੀਆਂ ਮਾਤਾਵਾਂ ਦੀਆਂ ਪੇਂਟਿੰਗਜ਼ ਬਣਾਈਆਂ | ਟੀਚਰ ਇੰਚਾਰਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਹਾਈ ਤੇ ਹਾਈਅਰ ਵਿੰਗ ਦੇ ਇੱਕੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ | ਜਿਸ ਵਿੱਚ ਜੱਜਾਂ ਦੇ ਫ਼ੈਸਲੇ ਅਨੁਸਾਰ ਵਿਸ਼ਵਜੀਤ ਨੌਵੀਂ ਕਲਾਸ ਅਤੇ ਦਿਲਪ੍ਰੀਤ ਸਿੰਘ ਪਲੱਸ ਵੰਨ ਪਹਿਲੇ ਨੰਬਰ ਤੇ ਅਤੇ ਦਕਸ਼ਵੀਰ ਅੱਠਵੀਂ ਕਲਾਸ ਦੂਜੇ ਅਤੇ ਰਿਮਸ਼ਾ ਨੌਵੀਂ ਕਲਾਸ ਤੀਜੇ ਨੰਬਰ ਤੇ ਰਹੇ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |