18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀ ਹੜਤਾਲ 16ਵੇਂ ਦਿਨ 'ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 21-05-2026
ਢਿਲਵਾਂ, 20 ਮਈ (ਗੋਬਿੰਦ ਸੁਖੀਜਾ)- ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅੰਦਰ ਕੰਮ ਕਰਦੇ ਕੱਚੇ ਸਫ਼ਾਈ ਸੇਵਕਾਂ ਤੇ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਨ, ਤਨਖ਼ਾਹ 40 ਹਜ਼ਾਰ ਰੁਪਏ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਹੜਤਾਲੀ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਢਿਲਵਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ | ਮੁਜ਼ਾਹਰੇ ਦੌਰਾਨ ਮੇਨ ਬਾਜ਼ਾਰ ਵਿਖੇ ਸੂਬਾ ਸਰਕਾਰ ਵਿਰੁੱਧ ਔਰਤਾਂ ਨੇ ਜੰਮ ਕੇ ਪਿੱਟ ਸਿਆਪਾ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਉਸ ਵਕਤ ਹੋਰ ਵੀ ਬਲ ਮਿਲਿਆ ਜਦੋਂ ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਦੇ ਠੋਸ ਹੱਲ ਲਈ ਪੰਜਾਬ ਭਰ ਚ ਸਫ਼ਾਈ ਸੇਵਕ ਤੇ ਮਿਉਂਸਪਲ ਕਾਮੇ 6 ਮਈ ਤੋਂ ਹੜਤਾਲ ਕਰਕੇ ਸੰਘਰਸ਼ ਕਰ ਰਹੇ ਹਨ ਪ੍ਰੰਤੂ ਭਗਵੰਤ ਮਾਨ ਸਰਕਾਰ ਦੇ ਕੰਨਾਂ 'ਤੇ ਅਜੇ ਤੱਕ ਜੂੰਅ ਨਹੀਂ ਸਰਕੀ | ਮੰਗਾਂ ਦੇ ਹੱਲ ਹੋਣ ਤੱਕ ਇਹ ਹੜਤਾਲ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਵਿਸਾਰਿਆਂ ਹੋਇਆ ਹੈ ਜਿਸ ਕਾਰਨ ਹੜਤਾਲੀ ਕਾਮਿਆਂ ਦੇ ਮਨਾਂ ਵਿੱਚ ਗੁੱਸਾ ਤੇ ਰੋਹ ਹੋਰ ਵਧ ਰਿਹਾ ਹੈ | ਇਸ ਮੌਕੇ ਇਸ ਮੌਕੇ ਨਗਰ ਪੰਚਾਇਤ ਸਫ਼ਾਈ ਸੇਵਕ ਯੂਨੀਅਨ ਢਿਲਵਾਂ ਦੇ ਪ੍ਰਧਾਨ ਸੋਨੂੰ, ਰਾਕੇਸ਼ ਕੁਮਾਰ, ਗੁਰਜੰਟ ਨਡਾਲਾ ਨਗਰ ਪੰਚਾਇਤ ਨਡਾਲਾ ਧਰਮਵੀਰ, ਵੀਰੂ, ਰਾਧੇ ਸ਼ਾਮ, ਨਗਰ ਪੰਚਾਇਤ ਭੁਲੱਥ ਤੋ ਪ੍ਰਧਾਨ ਅਸ਼ੋਕ ਕੁਮਾਰ, ਸੂਬਾ ਸਿੰਘ, ਮਹਿੰਦਰ ਸਿੰਘ, ਓਮ ਪ੍ਰਕਾਸ਼ ਤੇ ਨਗਰ ਪੰਚਾਇਤ ਬੇਗੋਵਾਲ ਤੋਂ ਪ੍ਰਧਾਨ ਮੁਕੇਸ਼, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਤੋਂ ਪ੍ਰਧਾਨ ਬਿਕਰਮਜੀਤ ਸਿੰਘ, ਲਵਪ੍ਰੀਤ ਸਿੰਘ, ਰਾਜੇਸ਼ ਆਦਿ ਨੇ ਸੰਬੋਧਨ ਕੀਤਾ | ਜ਼ਿਕਰਯੋਗ ਹੈ ਕਿ ਸਫ਼ਾਈ ਕਾਮਿਆਂ ਦੀ ਕੰਮ ਛੱਡੋ ਹੜਤਾਲ 16ਵੇਂ ਦਿਨ ਵੀ ਜਾਰੀ ਰਹੀ | ਹੜਤਾਲ ਕਾਰਨ ਸ਼ਹਿਰ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗਣ ਲੱਗ ਪਏ ਹਨ | ਇਸ ਕਾਰਨ ਗਰਮੀ ਦੇ ਮੌਸਮ ਕਾਰਨ ਬਿਮਾਰੀਆਂ ਫ਼ੈਲਣ ਦੇ ਖ਼ਦਸ਼ੇ ਬਣ ਗਏ ਹਨ |


Ad Position 22
No active advertisement
ਪਿਛਲੀ ਖ਼ਬਰ ਰਿਆਸਤੀ ਸ਼ਹਿਰ ਵਿਚਲੇ ਇਤਿਹਾਸਕ ਸਰੋਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ-... ਅਗਲੀ ਖ਼ਬਰ ਸ਼ਿੰਘਰਾਲਾ ਸੋਭਾ ਸਿੰਘ ਕਲਾ ਕਲੱਬ ਨਡਾਲਾ ਨੇ ਮਾਂ ਦਿਵਸ ਮਨਾਇਆ <br/>
Ad Position 24