ਸੁਲਤਾਨਪੁਰ ਲੋਧੀ, 20 ਮਈ (ਨਰੇਸ਼ ਹੈਪੀ)-ਵਾਰਡ ਨੰਬਰ ਪੰਜ ਤੋਂ ਆਜ਼ਾਦ ਧੜੇ ਦੇ ਉਮੀਦਵਾਰ ਸ਼੍ਰੀਮਤੀ ਗੁਰਜੀਤ ਕੌਰ ਸਾਬਕਾ ਕੌਂਸਲਰ ਦੇ ਹੱਕ ਵਿੱਚ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੱਖੀ ਵਾਲਾ ਮੁਹੱਲਾ, ਤਲਵੰਡੀ ਰੋਡ, ਸਬਜ਼ੀ ਮੰਡੀ ਰੋਡ, ਆਰੀਆ ਸਮਾਜ ਚੌਂਕ ਆਦਿ ਵਿਖੇ ਘਰ ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕ ਉਮੀਦਵਾਰਾਂ ਦੇ ਕੰਮ ਅਤੇ ਵਕਾਰ ਨੂੰ ਵੇਖ ਕੇ ਵੋਟਾਂ ਪਾਉਣਗੇ | ਉਨ੍ਹਾਂ ਕਿਹਾ ਕਿ ਆਜ਼ਾਦ ਧੜੇ ਦੇ ਸਾਰੇ ਉਮੀਦਵਾਰ ਹਰ ਵੇਲੇ ਆਪੋ ਆਪਣੇ ਵਾਰਡਾਂ ਤੇ ਸਮੂਹ ਸ਼ਹਿਰ ਵਾਸੀਆਂ ਲਈ ਖੜੇ ਰਹਿਣਗੇ | ਉਨ੍ਹਾਂ ਵੋਟਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਮੀਦਵਾਰ ਗੁਰਜੀਤ ਕੌਰ ਦੇ ਪਤੀ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਮੈਨੇਜਰ ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ ਡੱਲਾ, ਵਿਨੇ ਮਦਾਨ, ਸੰਨੀ, ਅਜੀਤ ਸਿੰਘ ਸਾਬਕਾ ਪ੍ਰਧਾਨ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਪਿ੍ੰਸ, ਵਰਿੰਦਰਪਾਲ ਸਿੰਘ ਭਵਾਨੀ ਪੁਰੀ, ਮਨਮੋਹਨ ਸਿੰਘ, ਗੁਰਮੀਤ ਸਿੰਘ, ਹੀਰਾ ਸਿੰਘ ਠੇਕੇਦਾਰ, ਹੈਪੀ ਵਧਵਾ, ਮਿਸਟਰ ਨੀਲੂ, ਸਾਹਿਲ ਧੀਰ ਆਦਿ ਵੀ ਹਾਜ਼ਰ ਸਨ |