ਸੁਲਤਾਨਪੁਰ ਲੋਧੀ, 20 ਮਈ (ਪ.ਪ. ਰਾਹੀਂ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਕਪੂਰਥਲਾ ਇਕਾਈ ਦਾ ਇੱਕ ਵਫ਼ਦ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਵਿਚ ਅਮਨਪਾਲ ਸਿੰਘ ਐਸ.ਡੀ.ਐਮ. ਸੁਲਤਾਨਪੁਰ ਲੋਧੀ ਤੇ ਬਲਜੀਤ ਸਿੰਘ ਬਿਲਗਾ ਕਾਰਜ ਸਾਧਕ ਅਫ਼ਸਰ ਸੈਸਜ ਸੁਲਤਾਨਪੁਰ ਲੋਧੀ ਨੂੰ ਮਿਲਿਆ | ਵਫ਼ਦ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਮੁੱਖ ਮੰਗਾਂ ਜਿਸ ਵਿੱਚ ਜਨਗਣਨਾ ਡਿਊਟੀ ਨੇੜੇ ਤੋਂ ਨੇੜੇ ਲਗਾਉਣ ਸੰਬੰਧੀ ਜਾਣੂ ਕਰਾਉਣ ਦੇ ਬਾਵਜੂਦ ਫਿਰ ਵੀ ਬਹੁਤ ਦੂਰ ਦੂਰ ਡਿਊਟੀ ਲਗਾਉਣ | ਇਸ ਦੇ ਨਾਲ ਹੀ ਕੁਝ ਦਫ਼ਤਰਾਂ ਨੇ ਕਥਿਤ ਤੌਰ 'ਤੇ ਕਿਸੇ ਪਹੁੰਚ ਵਾਲੇ ਦੀ ਡਿਊਟੀ ਕੱਟ ਕੇ ਡਰਾ ਧਮਕਾ ਕੇ ਉਨ੍ਹਾਂ ਅਧਿਆਪਕਾਂ ਨੂੰ ਸਮਾਨ ਚੁਕਵਾ ਦੇਣ, ਜਿਨ੍ਹਾਂ ਨੂੰ ਕੋਈ ਰਿਹਰਸਲ ਤੱਕ ਵੀ ਨਹੀਂ ਕਰਵਾਈ, ਇਸ ਦੇ ਨਾਲ ਹੀ ਜੋ ਮੁਲਾਜ਼ਮ ਸਮਾਨ ਲੈ ਵੀ ਗਏ ਹਨ | ਉਨ੍ਹਾਂ ਦੀ ਡਿਊਟੀ ਕੱਟ ਕੇ ਉਨ੍ਹਾਂ ਦੀ ਥਾਂ ਤੇ ਹੋਰ ਅਧਿਆਪਕ ਲਗਾਏ ਜਾ ਰਹੇ ਸੰਬੰਧੀ ਵਿਸ਼ੇਸ਼ ਧਿਆਨ ਦਿਵਾਇਆ | ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਬੀ.ਐਲ.ਓ. ਅਤੇ ਹਰ ਕਿਸਮ ਦੀ ਡਿਊਟੀ ਲਈ ਹਮੇਸ਼ਾ ਪ੍ਰਸ਼ਾਸਨ ਦਾ ਸਹਿਯੋਗ ਦਿੰਦਾ ਹੈ | ਪਰ ਇਸ ਦੇ ਬਾਵਜੂਦ ਦੂਰ ਦੁਰੇਡੇ ਇਸਤਰੀ ਕਰਮਚਾਰੀਆਂ ਦੀ ਡਿਊਟੀ ਲਗਾਉਣਾ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇਲੈੱਕਸ਼ਨ ਡਿਊਟੀਆਂ ਵਿੱਚ ਵੀ ਆ ਰਹੀਆਂ ਹਨ | ਉਨ੍ਹਾਂ ਵਿੱਚ ਵੀ ਜ਼ਿਆਦਾਤਰ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਆਈ ਹੈ | ਜੋ ਪਹਿਲਾਂ ਹੀ ਮਰਦਮਸ਼ੁਮਾਰੀ ਜਾਂ ਡਰੱਗ ਸੈਂਸਜ਼ ਦੀ ਡਿਊਟੀ ਕਰ ਰਹੇ ਹਨ | ਫਗਵਾੜਾ ਤੋਂ 70 ਕਿੱਲੋਮੀਟਰ ਦੂਰ ਟੀਚਰ ਸੁਲਤਾਨਪੁਰ ਲੋਧੀ ਵਿੱਚ ਇਲੈੱਕਸ਼ਨ ਕਰਾਉਣ ਲਈ ਭੇਜੇ ਜਾ ਰਹੇ ਹਨ |ਆਗੂਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਡਬਲ ਡਿਊਟੀ ਕੱਟੀ ਜਾਵੇ ਅਤੇ ਫਗਵਾੜਾ ਤਹਿਸੀਲ ਦੀ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੋਂ ਦੇ ਅਧਿਆਪਕਾਂ ਦੀ ਚੋਣਾਂ ਵਿੱਚ ਡਿਊਟੀ ਨਾ ਲਗਾਈ ਜਾਵੇ | ਜਿਨ੍ਹਾਂ ਇਸਤਰੀ ਕਰਮਚਾਰੀਆਂ ਦੇ ਬੱਚੇ ਛੋਟੇ ਹਨ ਜਾਂ ਕੋਈ ਗੰਭੀਰ ਬਿਮਾਰੀ ਤੋਂ ਪੀੜਤ ਹੈ ਉਸ ਕਰਮਚਾਰੀ ਦੀ ਚੋਣ ਡਿਊਟੀ ਪਹਿਲ ਦੇ ਆਧਾਰ ਤੇ ਕੱਟੀ ਜਾਵੇ | ਮਰਦਮ ਸ਼ੁਮਾਰੀ ਅਤੇ ਡਰੱਗ ਸੈਂਸਸ ਵਿੱਚ ਲੱਗੇ ਅਧਿਆਪਕਾਂ ਨੂੰ ਸਕੂਲਾਂ ਤੋਂ ਫਾਰਗ ਕਰਵਾਇਆ ਜਾਵੇ ਤਾਂ ਜੋ ਇਹ ਕੰਮ ਸਮੇਂ ਸਿਰ ਪੂਰਾ ਹੋ ਸਕੇ | ਇਸ ਸਭ ਤੇ ਐਸ.ਡੀ.ਐਮ. ਅਮਨਪਾਲ ਸਿੰਘ ਨੇ ਅਧਿਆਪਕਾ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਸੈਸਜ ਡਿਊਟੀ ਲਈ ਅਧਿਆਪਕਾ ਨੂੰ ਫਾਰਗ਼ ਕਰਨ ਸੰਬੰਧੀ ਪੱਤਰ ਜਾਰੀ ਹੋ ਜਾਵੇਗਾ ਤੇ ਚੋਣ ਡਿਊਟੀ ਸੰਬੰਧੀ ਹਰ ਤਰ੍ਹਾਂ ਗੰਭੀਰ ਕੇਸਾਂ ਤੇ ਚੋਣ ਡਿਊਟੀ ਲਈ ਦੂਰੀ ਦਾ ਧਿਆਨ ਰੱਖਿਆ ਜਾਵੇਗਾ | ਇਸ ਮੌਕੇ ਤੇ ਯਾਦਵਿੰਦਰ ਸਿੰਘ, ਸੁਖਨਿੰਦਰ ਸਿੰਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਠੱਟਾ, ਅਵਤਾਰ ਸਿੰਘ, ਪਰਦੀਪ ਸਿੰਘ ਟੋਨੀ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ |