18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਆਨਲਾਈਨ ਵਿਕਰੀ ਦੇ ਵਿਰੋਧ 'ਚ ਕੈਮਿਸਟਾਂ ਵਲੋਂ ਕੀਤੀ ਗਈ ਹੜਤਾਲ

Ad Position 21
No active advertisement
ਅਜੀਤ ਡੈਸਕ 21-05-2026
ਫਗਵਾੜਾ, 20 ਮਈ (ਹਰਜੋਤ ਸਿੰਘ ਚਾਨਾ)-ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਗਿਸਟਸ (ਏ.ਆਈ.ਓ.ਸੀ.ਡੀ.) ਦੇ ਸੱਦੇ 'ਤੇ ਅੱਜ ਦੇਸ਼ ਪੱਧਰੀ ਹੜਤਾਲ ਨੂੰ ਫਗਵਾੜਾ ਦੇ ਸਮੂਹ ਕੈਮਿਸਟਾਂ ਨੇ ਕਾਰੋਬਾਰ ਬੰਦ ਰੱਖ ਕੇ ਸਮਰਥਨ ਦਿੱਤਾ | ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਤੇ ਫਗਵਾੜਾ ਕੈਮਿਸਟ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ, ਚੇਅਰਮੈਨ ਵੀ.ਪੀ. ਸਿੰਘ ਅਰੋੜਾ ਤੇ ਫਗਵਾੜਾ ਪ੍ਰਧਾਨ ਸੋਮ ਪ੍ਰਕਾਸ਼ ਦੀ ਸਾਂਝੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਇੱਕ ਮੰਗ ਪੱਤਰ ਸਥਾਨਕ ਰੈਸਟ ਹਾਊਸ ਵਿਖੇ ਦਿੱਤਾ ਗਿਆ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡਾ. ਚੱਬੇਵਾਲ ਨੂੰ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਵੱਡੇ ਬ੍ਰਾਂਡਾਂ ਦੇ ਰਿਟੇਲ ਸਟੋਰਾਂ 'ਤੇ ਦਿੱਤੀਆਂ ਜਾਣ ਵਾਲੀਆਂ ਭਾਰੀ ਛੋਟਾਂ ਨਾਲ ਕੈਮਿਸਟਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਆਨਲਾਈਨ ਨਸ਼ੇ ਤੇ ਨਕਲੀ ਦਵਾਈਆਂ ਦੀ ਵਿਕਰੀ ਦਾ ਮੁੱਦਾ ਵੀ ਡਾ. ਚੱਬੇਵਾਲ ਦੇ ਸਾਹਮਣੇ ਰੱਖਿਆ ਤੇ ਦੱਸਿਆ ਕਿ ਕੇਂਦਰੀ ਤੇ ਰਾਜ ਪੱਧਰ 'ਤੇ ਸਰਕਾਰਾਂ ਵਲੋਂ ਲਏ ਜਾ ਰਹੇ ਕੁਝ ਫ਼ੈਸਲਿਆਂ ਕਾਰਨ ਦਵਾਈ ਡੀਲਰਾਂ 'ਚ ਭਾਰੀ ਰੋਸ ਹੈ | ਕੈਮਿਸਟਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਤੇ ਚੇਅਰਮੈਨ ਵੀ.ਪੀ. ਸਿੰਘ ਅਰੋੜਾ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਵਿਨੀਤ ਗਾਬਾ ਨੇ ਕਿਹਾ ਕਿ ਆਨਲਾਈਨ ਕੰਪਨੀਆਂ ਸਹੀ ਜਾਂਚ ਤੋਂ ਬਿਨਾਂ ਦਵਾਈਆਂ ਦੀ ਡਿਲੀਵਰੀ ਕਰ ਰਹੀਆਂ ਹਨ | ਬਹੁਤ ਸਾਰੇ ਪਲੇਟ ਫ਼ਾਰਮ ਬਿਨਾਂ ਡਾਕਟਰੀ ਪਰਚੀ ਦੇ ਨਕਲੀ ਤੇ ਨਸ਼ੀਲੀਆਂ ਦਵਾਈਆਂ ਆਫ਼ਰ ਕਰ ਰਹੇ ਹਨ | ਜਿਸ ਨਾਲ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਹੋ ਰਿਹਾ ਹੈ | ਫਗਵਾੜਾ ਪ੍ਰਧਾਨ ਸੋਮ ਪ੍ਰਕਾਸ਼ ਨੇ ਵੀ ਸਰਕਾਰ ਤੋਂ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਤੇ ਨਾਲ ਹੀ ਜਨ ਓਸ਼ਧੀ ਕੇਂਦਰਾਂ ਦੀ ਜਾਂਚ ਦੀ ਮੰਗ ਵੀ ਕੀਤੀ ਗਈ | ਅਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਡਾ. ਰਾਜ ਕੁਮਾਰ ਚੱਬੇਵਾਲ ਨੇ ਭਰੋਸਾ ਦਿੱਤਾ ਕਿ ਕੈਮਿਸਟਾਂ ਦੀਆਂ ਜਾਇਜ਼ ਮੰਗਾਂ ਨੂੰ ਸੰਸਦ 'ਚ ਵੀ ਪੁਰਜ਼ੋਰ ਤਰੀਕੇ ਨਾਲ ਉਠਾਉਣਗੇ ਤੇ ਇਸ ਮੰਗ ਪੱਤਰ ਰਾਹੀਂ ਸਾਰੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਪੰਕਜ ਲਾਂਬਾ, ਰਸ਼ਪਾਲ ਰਾਏ ਬਾਵਾ, ਸੰਤੋਸ਼ ਗੋਗੀ, ਮਨੀਸ਼ ਸਿੰਗਲਾ ਰੋਕੀ, ਤਰੁਣ ਅਗਰਵਾਲ, ਮੁਕੇਸ਼ ਬਾਂਸਲ, ਇਸ਼ਾਨ ਪਸਰੀਚਾ, ਪੁਨੀਤ ਹਾਂਡਾ, ਰਿੰਕੂ ਬਾਂਸਲ, ਜਸਪਾਲ ਸਿੰਘ, ਨੀਰਜ ਗੁਪਤਾ, ਅਜੇ ਛਾਬੜਾ, ਰਵੀ ਗਰਗ ਸਮੇਤ ਵੱਡੀ ਗਿਣਤੀ 'ਚ ਕੈਮਿਸਟ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਪ੍ਰਵੀਨ ਵਾਲੀਆ ਨੂੰ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਮਹਿੰਗਾਈ, ਬੇਰੁਜ਼ਗਾਰੀ ਤੇ ਟੈਕਸਾਂ ਦੇ ਬੋਝ ਤੋਂ ਪ੍ਰੇਸ਼ਾਨ ਜਨਤਾ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਮਝ ਚੁੱਕੀ...
Ad Position 24