18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੱਤਰਕਾਰ ਪ੍ਰਵੀਨ ਵਾਲੀਆ ਨੂੰ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 21-05-2026
ਕਪੂਰਥਲਾ, 20 ਮਈ (ਸਡਾਨਾ)- ਸੀਨੀਅਰ ਪੱਤਰਕਾਰ ਪ੍ਰਵੀਨ ਵਾਲੀਆ ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਭਾਈ ਪਲਵਿੰਦਰ ਸਿੰਘ ਸਾਰੰਗ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਗਾਇਣ ਕੀਤਾ ਤੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸਵ. ਪ੍ਰਵੀਨ ਵਾਲੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਪ੍ਰਵੀਨ ਵਾਲੀਆ ਨੇ ਆਪਣੇ ਜੀਵਨ ਕਾਲ ਦੌਰਾਨ ਨਿਰਪੱਖ ਪੱਤਰਕਾਰੀ ਕੀਤੀ ਤੇ ਉਨ੍ਹਾਂ ਦੇ ਜਾਨ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਥੇ. ਜਗਜੀਤ ਸਿੰਘ ਸ਼ੰਮੀ ਨੇ ਵੀ ਸੰਬੋਧਨ ਕੀਤਾ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਵੀਨ ਵਾਲੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਰਧਾਂਜਲੀ ਸਮਾਗਮ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਵਾਲੀਆ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਪ੍ਰਵੀਨ ਵਾਲੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਿਤਾਏ ਪਲ ਯਾਦ ਕੀਤੇ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਮੋਹਕਮ ਸਿੰਘ ਨੇ ਨਿਭਾਈ | ਸਮਾਗਮ ਦੌਰਾਨ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਆਏ ਸ਼ੋਕ ਮਤੇ ਵੀ ਪੜੇ ਗਏ | ਇਸ ਮੌਕੇ ਸਵ. ਪ੍ਰਵੀਨ ਵਾਲੀਆ ਦੀ ਪਤਨੀ ਅਨੀਤਾ ਵਾਲੀਆ ਤੇ ਉਨ੍ਹਾਂ ਦੀ ਪੁੱਤਰੀ ਨੇਹਾ ਵਾਲੀਆ ਦੇ ਨਾਲ ਦੁੱਖ ਪ੍ਰਗਟ ਕਰਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਨਗਰ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ, ਡਾ. ਹਰਮੀਤਪਾਲ ਸਿੰਘ, ਡਾ. ਪਿ੍ੰਸਜੀਤ ਸਿੰਘ ਸਰਗੋਧੀਆ, ਤਿਲਕ ਰਾਜ ਅਗਰਵਾਲ, ਸੀਨੀਅਰ ਪੱਤਰਕਾਰ ਅੰਜੂ ਚਾਬਾ, ਆਈ.ਪੀ. ਸਿੰਘ, ਦੀਪ ਕਮਲ ਕੌਰ, ਉੱਘੇ ਰਾਇਸ ਮਿੱਲਰ ਜੈਪਾਲ ਗੋਇਲ, ਪਰਵਿੰਦਰ ਸਿੰਘ ਢੋਟ, ਟਰੇਡਰ ਕਮਿਸ਼ਨ ਦੇ ਚੇਅਰਮੈਨ ਕੰਵਰ ਇਕਬਾਲ ਸਿੰਘ, ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ, ਐਡਵੋਕੇਟ ਕਰਮ ਸਿੰਘ ਆਹਲੂਵਾਲੀਆ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਕੱਤਰ ਮਨਪ੍ਰੀਤ ਸਿੰਘ ਮਨੀ ਮਾਂਗਟ, ਰਜਿੰਦਰ ਰਾਜੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਕੰਵਲਜੀਤਪਾਲ, ਪੱਤਰਕਾਰ ਨਵਰਾਜ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਲੀ, ਸਰਬਜੀਤ ਸਿੰਘ ਵਾਲੀਆ ਐਡਵੋਕੇਟ, ਇੰਦਰਪਾਲ ਸਿੰਘ ਮਠੌਣ, ਗੁਰਬਚਨ ਸਿੰਘ ਜੱਗੀ, ਨਿਰਮਲਜੀਤ ਸਿੰਘ, ਸੰਦੀਪ ਸਿੰਘ ਵਾਲੀਆ ਐਡਵੋਕੇਟ, ਜੇ.ਜੇ.ਐਸ ਅਰੋੜਾ ਐਡਵੋਕੇਟ, ਪੀ.ਕੇ. ਤੁਲੀ ਐਡਵੋਕੇਟ, ਪਿਊਸ਼ ਮਨਚੰਦਾ, ਮਨਮੋਹਨ ਸਿੰਘ ਬਾਜਵਾ, ਡਾ. ਰਣਬੀਰ ਕੌਸ਼ਲ, ਵਿਸ਼ਾਲ ਆਹੂਜਾ, ਮਨੂੰ ਧੀਰ, ਸੁਖਜਿੰਦਰ ਸਿੰਘ ਬੱਬਰ, ਮਨਿੰਦਰ ਸਿੰਘ ਵਾਲੀਆ, ਵਰਿਆਮ ਸਿੰਘ ਕਪੂਰ ਤੇ ਵੱਖ-ਵੱਖ ਅਦਾਰਿਆਂ ਨਾਲ ਸਬੰਧਿਤ ਪੱਤਰਕਾਰ ਤੇ ਹੋਰ ਪਤਵੰੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੀਤਾ ਲੀ ਲੈਸਨ ਸਕੂਲ ਵਿਚ ਕਰਵਾਈ ਗਈ ਸਪੈਸ਼ਲ ਪੂਲ ਗਤੀਵਿਧੀ ਅਗਲੀ ਖ਼ਬਰ ਆਨਲਾਈਨ ਵਿਕਰੀ ਦੇ ਵਿਰੋਧ 'ਚ ਕੈਮਿਸਟਾਂ ਵਲੋਂ ਕੀਤੀ ਗਈ ਹੜਤਾਲ
Ad Position 24