ਕਪੂਰਥਲਾ, 20 ਮਈ (ਵਿ.ਪ੍ਰ.)-ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਦੇ ਕੇ.ਜੀ. 2, ਪਹਿਲੀ ਅਤੇ ਦੂਜੀ ਜਮਾਤ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਸਕੂਲ ਦੇ ਕੰਪਲੈਕਸ ਵਿਚ ਕਰਵਾਈ ਗਈ ਰੰਗਾਰੰਗ ਸਪੈਸ਼ਲ ਪੂਲ ਗਤੀਵਿਧੀ ਦਾ ਆਨੰਦ ਮਾਣਿਆ | ਰੰਗ ਬਿਰੰਗੇ ਸਵੀਪ ਵੇਅਰ ਵਿਚ ਸਜੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਦੇਖ ਰੇਖ ਹੇਠ ਸਪੈਸ਼ਲ ਪੂਲ ਵਿਚ ਵੱਖ-ਵੱਖ ਜਲ ਆਧਾਰਿਤ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਦੱਸਿਆ ਕਿ ਮਨੋਰੰਜਨ ਦੇ ਨਾਲ-ਨਾਲ ਇਸ ਗਤੀਵਿਧੀ ਨੇ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਬੱਚਿਆਂ ਦੇ ਆਤਮ ਵਿਸ਼ਵਾਸ਼ ਵਿਚ ਵਾਧਾ ਹੋਇਆ | ਸਕੂਲ ਦੀ ਪਿ੍ੰਸੀਪਲ ਮਿਨਾਕਸ਼ੀ ਸਿਆਲ ਨੇ ਦੱਸਿਆ ਕਿ ਸਪੈਸ਼ਲ ਪੂਲ ਗਤੀਵਿਧੀ ਬੱਚਿਆਂ ਲਈ ਇਕ ਯਾਦਗਾਰ ਤੇ ਖ਼ੁਸ਼ਗਵਾਰ ਅਨੁਭਵ ਸਾਬਿਤ ਹੋਈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਕੂਲ ਵਿਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ |