ਭੁਲੱਥ, 21 ਮਈ (ਮਨਜੀਤ ਸਿੰਘ ਰਤਨ)-ਸਰਕਾਰੀ ਸਕੂਲ ਮਹਿਮਦਪੁਰ ਵਿਖੇ ਨਗਰ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਮੋਹਤਬਰ ਵਿਅਕਤੀਆਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਨੂੰ ਦੋ ਤੇ ਮਿਡਲ ਸਕੂਲ ਨੂੰ ਇਕ ਏ.ਸੀ. ਭੇਟ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਇਕ ਏ.ਸੀ. ਦੀ ਸੇਵਾ ਪਿੰਡ ਮਹਿਮਦਪੁਰ ਦੇ ਗੁਰੂ ਘਰ ਦੀ ਕਮੇਟੀ ਵਲੋਂ, ਇਕ ਏ.ਸੀ. ਦੀ ਸੇਵਾ ਮੂਸਾ ਖੇਲ ਗੁਰੂ ਘਰ ਦੀ ਕਮੇਟੀ ਵੱਲੋਂ ਤੇ ਤੀਸਰੇ ਏ.ਸੀ. ਦੀ ਸੇਵਾ ਸੁਖਜਿੰਦਰ ਸਿੰਘ ਨੰਬਰਦਾਰ, ਸੂਬੇਦਾਰ ਬਿਕਰਮ ਸਿੰਘ, ਲਖਵਿੰਦਰ ਸਿੰਘ (ਲੱਖਾ ), ਸੁਖਜਿੰਦਰ ਸਿੰਘ ਬਿੱਟੂ, ਬਲਬੀਰ ਸਿੰਘ ਲੰਬੜ, ਜਸਵੀਰ ਸਿੰਘ ਨੀਟਾ ਅਤੇ ਗੁਰਨਾਮ ਸਿੰਘ ਗਾਮਾ ਵੱਲੋਂ ਕੀਤੀ ਗਈ | ਇਸ ਮੌਕੇ ਤੇ ਨਗਰ ਦੇ ਭਾਈ ਪਰਿਵਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਸਕੂਲ ਨੂੰ ਇੱਕ ਏ.ਸੀ. ਹੋਰ ਭੇਟ ਕੀਤਾ ਜਾਵੇਗਾ | ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਇਹ ਸਕੂਲ ਬਲਾਕ ਦਾ ਪਹਿਲਾ ਸਕੂਲ ਹੋਵੇਗਾ ਜਿੱਥੇ ਸਕੂਲ ਦੇ ਕਲਾਸ ਰੂਮ ਏ.ਸੀ. ਹੋਣਗੇ ਤੇ ਬੱਚੇ ਗਰਮੀ ਵਿਚ ਵੀ ਠੰਢੀ ਹਵਾ ਵਿਚ ਬੈਠ ਕੇ ਪੜ੍ਹਾਈ ਕਰ ਸਕਣਗੇ | ਇਸ ਮੌਕੇ ਸਕੂਲ ਸਟਾਫ ਵੱਲੋਂ ਚੇਅਰਮੈਨ ਅਤੇ ਪ੍ਰਬੰਧਕ ਕਮੇਟੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਇੰਨੀ ਜ਼ਿਆਦਾ ਗਰਮੀ ਦੇ ਵਿਚ ਬੱਚਿਆਂ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ | ਇਸ ਤੋਂ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਬਹੁਤ ਵੱਡਾ ਯੋਗਦਾਨ ਰਿਹਾ ਹੈ | ਇਸ ਮੌਕੇ ਕੈਪਟਨ ਸੂਰਤ ਸਿੰਘ ਪ੍ਰਧਾਨ ਗੁਰਦੁਆਰਾ ਮਹਿਮਦਪੁਰ, ਮਲਕੀਤ ਸਿੰਘ ਭੁੱਲਰ ਪ੍ਰਧਾਨ ਗੁਰਦੁਆਰਾ ਮੂਸਾ ਖੇਲ, ਸੁਰਿੰਦਰ ਸਿੰਘ ਚੇਅਰਮੈਨ, ਕੈਪਟਨ ਅਮਰਜੀਤ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ, ਗੁਰਨਾਮ ਸਿੰਘ, ਰਘਬੀਰ ਸਿੰਘ ਪੰਚ, ਬਲਬੀਰ ਸਿੰਘ ਲੰਬੜ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਅੰਗਰੇਜ ਸਿੰਘ, ਗੁਰਨਾਮ ਸਿੰਘ, ਸੂਬੇਦਾਰ ਬਿਕਰਮ ਸਿੰਘ, ਜਗਤਾਰ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ, ਲਖਵਿੰਦਰ ਸਿੰਘ ਖ਼ਾਲਸਾ, ਪ੍ਰਾਇਮਰੀ ਸਕੂਲ ਸਟਾਫ ਵਿਚੋਂ ਓਾਕਾਰ ਸਿੰਘ, ਮੀਨਾਕਸ਼ੀ, ਮਿਡਲ ਸਕੂਲ ਸਟਾਫ ਵਿਚੋਂ ਕਰਮਜੀਤ ਕੌਰ, ਪ੍ਰੇਰਨਾ ਮੋਗਾ, ਰਜੀਵ ਕੁਮਾਰ ਅਤੇ ਹੋਰ ਹਾਜ਼ਰ ਸਨ |