24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ 22 ਤੋਂ ਆਜ਼ਾਦ ਉਮੀਦਵਾਰ ਤੇ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 24-05-2026
ਕਪੂਰਥਲਾ, 23 ਮਈ (ਵਿਸ਼ੇਸ਼ ਪ੍ਰਤੀਨਿਧ)-ਵਾਰਡ 22 ਤੋਂ ਆਜ਼ਾਦ ਉਮੀਦਵਾਰ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੇ ਅੱਜ ਆਪਣੇ ਹਮਾਇਤੀਆਂ ਨਾਲ ਹਰਨਾਮ ਨਗਰ, ਦਾਣਾ ਮੰਡੀ, ਸੈਂਟਰਲ ਟਾਊਨ ਤੇ ਹੋਰ ਖੇਤਰਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਾਰਡ 22 ਦੇ ਅਧੂਰੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਉਣਗੇ ਤੇ ਲੋਕਾਂ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ | ਉਨ੍ਹਾਂ ਦੇ ਹਮਾਇਤੀ ਦਵਿੰਦਰਪਾਲ ਸਿੰਘ, ਤਰਲੋਚਨ ਸਿੰਘ ਧੀਂਜਨ, ਸ਼ਾਮ ਸੁੰਦਰ ਮੱਲਣ ਤੇ ਹੋਰ ਆਗੂ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਰਡ 22 ਤੋਂ ਆਜ਼ਾਦ ਉਮੀਦਵਾਰ ਮੋਨਿਕਾ ਗੋਇਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫ਼ਲ ਬਣਾਉਣ | ਚੋਣ ਪ੍ਰਚਾਰ ਦੌਰਾਨ ਇਨ੍ਹਾਂ ਨਗਰਾਂ ਦੇ ਵੋਟਰਾਂ ਨੇ ਮੋਨਿਕਾ ਗੋਇਲ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਉਨ੍ਹਾਂ ਦੇ ਪਤੀ ਤੇ ਉੱਘੇ ਰਾਈਸ ਮਿੱਲਰਜ਼ ਜੈਪਾਲ ਗੋਇਲ ਨੇ ਵਾਰਡ 22 ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਵਲੋਂ ਵੋਟਾਂ ਪਾਉਣ ਲਈ ਬਣਾਏ ਗਏ 36 ਨੰਬਰ ਪੋਿਲੰਗ ਬੂਥ ਸਰਕਾਰੀ ਪਸ਼ੂ ਹਸਪਤਾਲ ਦਫ਼ਤਰ ਨੇੜੇ ਜ਼ਿਲ੍ਹਾ ਪ੍ਰੀਸ਼ਦ ਰੇਲਵੇ ਰੋਡ ਸੱਜਾ ਪਾਸਾ ਤੇ ਬੂਥ ਨੰਬਰ 85 ਸਰਕਾਰੀ ਪਸ਼ੂ ਹਸਪਤਾਲ ਦਫ਼ਤਰ ਨੇੜੇ ਜ਼ਿਲ੍ਹਾ ਪ੍ਰੀਸ਼ਦ ਰੇਲਵੇ ਰੋਡ ਖੱਬਾ ਪਾਸਾ ਵਿਖੇ 26 ਮਈ ਨੂੰ ਵੋਟਾਂ ਪਾ ਕੇ ਮੋਨਿਕਾ ਗੋਇਲ ਨੂੰ ਸਫ਼ਲ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਵਾਰਡ 22 ਤੋਂ ਆਜ਼ਾਦ ਉਮੀਦਵਾਰ ਤੇ ਸਾਬਕਾ ਕੌਂਸਲਰ ਮੋਨਿਕਾ ਗੋਇਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਐੱਨ.ਜੀ.ਓ. ਰਾਊਾਡਗਲਾਸ ਫ਼ਾਊਾਡੇਸ਼ਨ ਮੁਹਾਲੀ ਵਲੋਂ ਪਿੰਡ ਠੱਟਾ ਨਵਾਂ ਵਿਖੇ ਕੂੜੇ ਕਰਕਟ ਦੀ ਸੰਭਾਲ ਲਈ ਟੱਬ ਤੇ ਹੋਰ ਸਾਮ...
Ad Position 24