03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹਾਈ ਬਲੱਡ ਪ੍ਰੈਸ਼ਰ ਨੂੰ ਨਜ਼ਰਅੰਦਾਜ਼ ਕਰਨਾ ਦਿਲ ਲਈ ਖ਼ਤਰਨਾਕ-ਡਾ. ਦਰਸ਼ਨ ਬੱਧਨ

Ad Position 21
No active advertisement
ਅਜੀਤ ਡੈਸਕ 25-05-2026
ਫਗਵਾੜਾ, 24 ਮਈ (ਹਰਜੋਤ ਸਿੰਘ ਚਾਨਾ)-ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਨੂੰ ਅਕਸਰ ਸਾਈਲੈਂਟ ਕਿੱਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਸ਼ੁਰੂਆਤੀ ਪੜਾਅ 'ਚ ਆਮ ਤੌਰ 'ਤੇ ਕੋਈ ਖਾਸ ਲੱਛਣ ਸਾਹਮਣੇ ਨਹੀਂ ਆਉਂਦੇ ਇਸ ਦੇ ਬਾਵਜੂਦ ਇਹ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਤੇ ਕਾਰਡਿਯਕ ਅਰੈਸਟ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਵੱਡਾ ਕਾਰਨ ਬਣ ਰਿਹਾ ਹੈ | ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਮੈਡੀਕਲ ਸਪੈਸ਼ਲਿਸਟ ਡਾ ਦਰਸ਼ਨ ਬੱਧਨ ਨੇ ਲੋਕਾਂ ਨੂੰ ਸਮੇਂ ਸਿਰ ਸੁਚੇਤ ਰਹਿਣ ਤੇ ਨਿਯਮਿਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਲਗਾਤਾਰ ਵਧਿਆ ਹੋਇਆ ਬਲੱਡ ਪ੍ਰੈਸ਼ਰ ਧਮਨੀਆਂ ਨੂੰ ਸਖ਼ਤ ਕਰ ਦਿੰਦਾ ਹੈ, ਜਿਸ ਨਾਲ ਦਿਲ 'ਤੇ ਵਾਧੂ ਦਬਾਅ ਪੈਂਦਾ ਹੈ ਤੇ ਇਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ | ਡਾਕਟਰਾਂ ਮੁਤਾਬਿਕ ਆਮ ਬਲੱਡ ਪ੍ਰੈਸ਼ਰ 120/80 ਐੱਮਐੱਮ ਐੱਚਜੀ ਤੋਂ ਘੱਟ ਮੰਨਿਆ ਜਾਂਦਾ ਹੈ, ਜਦਕਿ ਲਗਾਤਾਰ 130/80 ਐੱਮਐੱਮ ਐੱਚਜੀ ਜਾਂ ਇਸ ਤੋਂ ਵੱਧ ਰਹਿਣ 'ਤੇ ਹਾਈਪਰਟੈਂਸ਼ਨ ਦੀ ਸਥਿਤੀ ਮੰਨੀ ਜਾਂਦੀ ਹੈ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਹੋਣ 'ਤੇ ਤੇਜ਼ ਸਿਰਦਰਦ, ਛਾਤੀ ਵਿਚ ਦਰਦ, ਸਾਹ ਲੈਣ 'ਚ ਦਿੱਕਤ, ਚੱਕਰ ਆਉਣਾ ਤੇ ਧੁੰਦਲਾ ਦਿਖਾਈ ਦੇਣ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਤਣਾਅ ਤੇ ਕਾਬੂ ਤੇ ਸਮੇਂ-ਸਮੇਂ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ | ਇਸ ਮੌਕੇ ਡਾ. ਅੰਜਨਾ ਅਰੋੜਾ, ਡਾ.ਪ੍ਰਨੀਲਾ ਸੀਮਾਰ, ਡਾ. ਅਨਮੋਲ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਹੀਰਾ ਦਾਸ ਸਕੂਲ ਦੀ ਪ੍ਰੀਆ ਨੇ ਜ਼ਿਲੇ੍ਹ 'ਚੋਂ ਛੇਵਾਂ ਅਤੇ ਹਰਕੀਰਤ ਕੌਰ ਨੇ ਅੱਠਵਾਂ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਬਜ਼ਰਵਰ ਨੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰ ਕੀਤੇ ਐਲਾਨ
Ad Position 24