03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੰਤ ਹੀਰਾ ਦਾਸ ਸਕੂਲ ਦੀ ਪ੍ਰੀਆ ਨੇ ਜ਼ਿਲੇ੍ਹ 'ਚੋਂ ਛੇਵਾਂ ਅਤੇ ਹਰਕੀਰਤ ਕੌਰ ਨੇ ਅੱਠਵਾਂ ਸਥਾਨ ਕੀਤਾ ਪ੍ਰਾਪਤ

Ad Position 21
No active advertisement
ਅਜੀਤ ਡੈਸਕ 25-05-2026
ਕਾਲਾ ਸੰਘਿਆਂ, 24 ਮਈ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਵਿਚ ਸਥਿਤ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਪ੍ਰੀਆ ਨੇ 650 ਵਿਚੋਂ 619 ਅੰਕ ਪ੍ਰਾਪਤ ਕਰਕੇ ਜ਼ਿਲੇ੍ਹ ਵਿਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ ਅਤੇ ਹਰਕੀਰਤ ਕੌਰ ਨੇ 650 ਵਿਚੋਂ 616 ਅੰਕ ਪ੍ਰਾਪਤ ਕਰਕੇ ਜ਼ਿਲੇ੍ਹ ਵਿਚੋਂ ਅੱਠਵਾਂ ਸਥਾਨ ਪ੍ਰਾਪਤ ਕੀਤਾ | ਜਦਕਿ ਜੱਪਵੀਰ ਕੌਰ, ਗੁਰਸਿਮਰਨ ਕੌਰ, ਜਸਮੀਨ ਕੌਰ, ਜਸਲੀਨ ਕੌਰ, ਭਵਨਜੋਤ ਕੌਰ ਨੇ ਵੀ ਵਧੀਆ ਅੰਕ ਹਾਸਿਲ ਕਰਕੇ ਸਕੂਲ ਵਿਚ ਕ੍ਰਮਵਾਰ ਪਹਿਲੇ ਪੰਜ ਸਥਾਨ ਹਾਸਿਲ ਕੀਤੇ | ਸਕੂਲ ਦੀ ਪਿ੍ੰਸੀਪਲ ਕਰੁਨਾ ਕਟੋਚ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਦਾ ਸਿਹਰਾ ਸਟਾਫ਼ ਅਤੇ ਮੈਨੇਜਮੈਂਟ ਦੀ ਮਿਹਨਤ ਨੂੰ ਜਾਂਦਾ ਹੈ | ਇਸੇ ਤਰ੍ਹਾਂ ਲੜਕਿਆਂ ਦੇ ਵਿੰਗ ਵਿਚੋਂ ਨਵਨਵਰਾਜਪ੍ਰੀਤ ਨੇ ਸਕੂਲ ਵਿਚੋਂ ਪਹਿਲਾ ਸਥਾਨ, ਮਨਜੋਧ ਸਿੰਘ ਨੇ ਦੂਸਰਾ ਸਥਾਨ, ਜੋਬਨਪ੍ਰੀਤ ਸਿੰਘ ਨੇ ਤੀਸਰਾ ਸਥਾਨ, ਨਵਦੀਪ ਸਿੰਘ ਨੇ ਚੌਥਾ ਸਥਾਨ ਅਤੇ ਜੱਸਜੋਤ ਸਿੰਘ ਨੇ ਪੰਜਵਾਂ ਸਥਾਨ ਹਾਸਿਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਘੁੰਮਣ ਵਲੋਂ ਬੇਗੋਵਾਲ ਰੋਡ ਤੋਂ ਦਮੂਲੀਆਂ ਤੱਕ ਤਿਆਰ ਹੋਈ ਸੜਕ ਦਾ ਉਦਘਾਟਨ ਅਗਲੀ ਖ਼ਬਰ ਹਾਈ ਬਲੱਡ ਪ੍ਰੈਸ਼ਰ ਨੂੰ ਨਜ਼ਰਅੰਦਾਜ਼ ਕਰਨਾ ਦਿਲ ਲਈ ਖ਼ਤਰਨਾਕ-ਡਾ. ਦਰਸ਼ਨ ਬੱਧਨ
Ad Position 24