03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਐਡਵੋਕੇਟ ਘੁੰਮਣ ਵਲੋਂ ਬੇਗੋਵਾਲ ਰੋਡ ਤੋਂ ਦਮੂਲੀਆਂ ਤੱਕ ਤਿਆਰ ਹੋਈ ਸੜਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 25-05-2026
ਨਡਾਲਾ, 24 ਮਈ (ਰਘਬਿੰਦਰ ਸਿੰਘ)-ਭੁਲੱਥ ਹਲਕੇ ਦੇ ਲੋਕਾਂ ਨੂੰ ਬਿਹਤਰ ਸੜਕ ਸੁਵਿਧਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਅੱਜ ਬੇਗੋਵਾਲ ਰੋਡ ਤੋਂ ਵਾਇਆ ਰਾਏਪੁਰ ਰਾਜਪੂਤਾਂ, ਪਸੀਏਵਾਲ ਅਤੇ ਬੂਲੇਵਾਲ ਤੋਂ ਦਮੂਲੀਆਂ ਤੱਕ ਸਪੈਸ਼ਲ ਰਿਪੇਅਰ ਨਾਲ ਤਿਆਰ ਹੋਈ ਸੜਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਕਾਫ਼ੀ ਸਹੂਲਤ ਮਿਲੇਗੀ ਅਤੇ ਪਿੰਡਾਂ ਦਾ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸੜਕ ਦੀ ਲੰਬਾਈ ਕਰੀਬ 2.5 ਕਿੱਲੋਮੀਟਰ ਹੈ | ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਸੜਕ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ ਗਿਆ |ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ, ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ, ਸਰਪੰਚ ਅਮਨਪ੍ਰੀਤ ਕੌਰ ਰਾਏਪੁਰ ਰਾਜਪੂਤਾਂ, ਨੰਬਰਦਾਰ ਗੁਰਸੇਵਕ ਸਿੰਘ ਪੰਨੂ, ਸਰਪੰਚ ਪਸੀਏਵਾਲ ਪਰਮਿੰਦਰ ਕੌਰ, ਹੈਪੀ ਸੋਡੀ, ਸਰਪੰਚ ਬੂਲੇਵਾਲ ਦਵਿੰਦਰ ਕੌਰ, ਸੁਖਵਿੰਦਰ ਸਿੰਘ, ਐਸ ਡੀ ਓ ਰਜਿੰਦਰ ਸਿੰਘ, ਜੇ ਈ ਕੁਲਵਿੰਦਰ ਸਿੰਘ, ਠੇਕੇਦਾਰ ਚਰਨਜੀਤ ਸਿੰਘ ਚੀਮਾ, ਦਲਵਿੰਦਰ ਸਿੰਘ ਜਰਮਨੀ ਬਲਾਕ ਪ੍ਰਧਾਨ ਸਨੀ ਨਡਾਲਾ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ, ਅੰਮਿ੍ਤ ਪਨੂੰ, ਬਲਜਿੰਦਰ ਸਿੰਘ ਆੜਤੀਆ, ਰਘਬੀਰ ਸਿੰਘ, ਬਲਵੰਤ ਸਿੰਘ ਘੱਗ, ਹਰਬੰਸ ਸਿੰਘ ਸਰਪੰਚ ਘੱਗ, ਸੁਰਿੰਦਰ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਰਣਬੀਰ ਸਿੰਘ, ਹਰ-ਪਿ੍ਤਪਾਲ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ, ਭਗਵੰਤ ਸਿੰਘ, ਮੇਹਰ ਸਿੰਘ,ਬਲਦੇਵ ਸਿੰਘ, ਆਤਮਾ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਮੋਹਨ ਲਾਲ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਾਲਾ ਸਿੰਘ, ਮਨਿੰਦਰ ਸਿੰਘ, ਹਰਿੰਦਰ ਸਿੰਘ, ਜੰਗ ਬਹਾਦਰ, ਜਗਮੋਹਨ ਸਿੰਘ, ਮਨਮੋਹਨ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏਕ ਨੂਰ ਸੁਸਾਇਟੀ ਨਡਾਲਾ ਨੇ ਪਿੰਡ ਤਲਵਾੜਾ ਤੇ ਦਮੂਲੀਆਂ 'ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਸੰਤ ਹੀਰਾ ਦਾਸ ਸਕੂਲ ਦੀ ਪ੍ਰੀਆ ਨੇ ਜ਼ਿਲੇ੍ਹ 'ਚੋਂ ਛੇਵਾਂ ਅਤੇ ਹਰਕੀਰਤ ਕੌਰ ਨੇ ਅੱਠਵਾਂ ਸਥਾਨ ਕੀਤਾ ਪ੍ਰਾਪਤ
Ad Position 24