ਨਡਾਲਾ, 24 ਮਈ (ਰਘਬਿੰਦਰ ਸਿੰਘ)-ਏਕ ਨੂਰ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿੰਡ ਤਲਵਾੜਾ ਤੇ ਦਮੂਲੀਆਂ ਦੇ ਸਰਕਾਰੀ ਸਕੂਲਾਂ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕਾਪੀਆਂ, ਪੈੱਨ, ਪੈਨਸਿਲਾਂ ਤੇ ਹੋਰ ਪੜ੍ਹਾਈ ਸਬੰਧੀ ਸਮੱਗਰੀ ਮੁਹੱਈਆ ਕਰਵਾਈ | ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ | ਇਸ ਮੌਕੇ ਸਰਪੰਚ ਮਾਡਲ ਟਾਊਨ ਪ੍ਰਮੋਦ ਕੁਮਾਰ ਸ਼ਰਮਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਰਦੀ, ਕੁਲਜੀਤ ਕੌਰ ਮੁੱਖ ਅਧਿਆਪਕ ਤਲਵਾੜਾ, ਸੁਰਿੰਦਰ ਕੁਮਾਰ ਮੁੱਖ ਅਧਿਆਪਕ ਦਮੂਲੀਆਂ, ਜਬਰ ਜੰਗ ਸਿੰਘ, ਹਰਮਨ ਪ੍ਰੀਤ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਸੰਦੀਪ ਕੁਮਾਰ ਟੋਨੀ, ਬਲਵਿੰਦਰ ਸਿੰਘ ਸਰਗੋਧੀਆ, ਸੁਰਿੰਦਰ ਸਿੰਘ ਛਿੰਦਾ, ਜਗੀਰ ਸਿੰਘ ਸਟੂਡੀਓ ਵਾਲੇ, ਨਿਤਿਨ ਅਰੋੜਾ, ਗੁੱਗਾ ਹਲਵਾਈ, ਅੰਸ਼, ਮਾਸਟਰ ਮਨਿੰਦਰ ਪਾਲ, ਰੋਮੀ ਇਟਲੀ, ਕਾਲੂ ਯੂ.ਐਸ.ਏ., ਜਤਿੰਦਰ ਸਾਜਨ, ਰਘਵਿੰਦਰ ਸਿੰਘ ਨਿੱਕਾ ਸਹੋਤਾ ਤੇ ਹੋਰ ਪਤਵੰਤੇ ਹਾਜ਼ਰ ਸਨ |