02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਚਾੜਾ ਤੋਂ ਪਸ਼ੂ ਚੋਰੀ, ਪੁਲਿਸ ਵਲੋਂ ਕੇਸ ਦਰਜ

Ad Position 21
No active advertisement
ਅਜੀਤ ਡੈਸਕ 26-05-2026

ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਪਿੰਡ ਚਾੜਾ ਤੋਂ ਪਸ਼ੂ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮਨੋਹਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਾੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੇ ਖੇਤੀਬਾੜੀ ਦੇ ਨਾਲ ਪਸ਼ੂ ਵੀ ਰੱਖੇ ਹੋਏ ਹਨ ਤੇ ਆਪਣੀ ਹਵੇਲੀ ਚਾੜਾ ਪਿੰਡ 'ਚ ਹੈ ਜਿੱਥੇ ਉਹ ਪਸ਼ੂ ਬੰਨਦਾ ਹੈ | 23 ਮਈ ਨੂੰ ਜਦੋਂ ਉਹ ਆਪਣੇ ਪਸ਼ੂ ਹਵੇਲੀ 'ਚ ਬੰਨ੍ਹ ਕੇ ਘਰ ਚਲਾ ਗਿਆ ਤੇ ਸਵੇਰੇ ਜਦੋਂ ਪਸ਼ੂਆਂ ਨੂੰ ਚਾਰਾ ਪਾਉਣ ਲਈ ਗਿਆ ਤਾਂ ਦੇਖਿਆ ਕਿ ਸਾਰੇ ਪਸ਼ੂ ਹਵੇਲੀ 'ਚ ਨਹੀਂ ਸਨ ਤੇ ਬਾਅਦ 'ਚ ਉਸਨੂੰ ਪਿੰਡ ਦੇ ਬਾਹਰੋਂ ਕੁੱਝ ਪਸ਼ੂ ਮਿਲ ਗਏ ਤੇ ਬਾਕੀ ਨਹੀਂ ਮਿਲੇ ਤੇ ਉਸ ਦੀਆਂ ਚਾਰ ਮੱਝਾਂ, ਇੱਕ ਝੋਟਾ ਗਾਇਬ ਹੈ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਵੋਟਰ ਕਾਰਡ ਤੋਂ ਇਲਾਵਾ ਹੋਰ ਦਸਤਾਵੇਜ਼ ਦਿਖਾ ਕੇ ਵੋਟਰ ਵੋਟ ਪਾ ਸਕਣਗੇ-ਅਕਾਸ਼ ਬਾਂਸਲ ਅਗਲੀ ਖ਼ਬਰ ਰੇਲ ਗੱਡੀ ਚੋਂ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ
Ad Position 24