ਫਗਵਾੜਾ, 25 ਮਈ (ਅਸ਼ੋਕ ਕੁਮਾਰ ਵਾਲੀਆ)-ਅਕਾਲੀ, ਕਾਂਗਰਸ ਅਤੇ ਬਸਪਾ ਦੀ ਹਮਾਇਤ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਬਣੇ ਸੁਰਿੰਦਰ ਪਾਲ ਭਾਟੀਆ ਅਤੇ ਵਾਈਸ ਚੇਅਰਮੈਨ ਨੀਸ਼ਾ ਰਾਣੀ ਨੇ ਬਲਾਕ ਡਿਵੈਲਪਮੈਂਟ ਪੰਚਾਇਤ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਮਾਸਟਰ ਹਰਭਜਨ ਸਿੰਘ ਬਲਾਲੋ ਜਨਰਲ ਸਕੱਤਰ ਬਸਪਾ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਅਕਾਲੀ, ਕਾਂਗਰਸ ਅਤੇ ਬਸਪਾ ਆਗੂਆਂ ਨੇ ਭਰੋਸਾ ਜਤਾਇਆ ਕਿ ਚੇਅਰਮੈਨ ਸੁਰਿੰਦਰ ਪਾਲ ਭਾਟੀਆ ਅਤੇ ਉਪ ਚੇਅਰਮੈਨ ਨਿਸ਼ਾ ਰਾਣੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਅਤੇ ਸਰਕਾਰੀ ਲੋਕ ਭਲਾਈ ਸਕੀਮਾਂ ਨੂੰ ਹਰੇਕ ਲੋੜਵੰਦ ਤੱਕ ਪਹੁੰਚਾਉਣ ਵਿਚ ਅਹਿਮ ਰੋਲ ਨਿਭਾਉਣਗੇ | ਦੋਵੇਂ ਅਹੁਦੇਦਾਰਾਂ ਨੇ ਵੀ ਕਿਹਾ ਕਿ ਵੋਟਰਾਂ ਨੇ ਜਿਸ ਉਮੀਦ ਦੇ ਨਾਲ ਉਹਨਾਂ ਨੂੰ ਚੁਣਿਆ ਹੈ, ਉਹਨਾਂ ਦੀਆਂ ਉਮੀਦਾਂ 'ਤੇ ਬਤੌਰ ਚੇਅਰਮੈਨ ਅਤੇ ਉਪ ਚੇਅਰਮੈਨ ਪੂਰੀ ਤਨਦੇਹੀ ਦੇ ਨਾਲ ਖਰਾ ਉਤਰਨ ਦਾ ਯਤਨ ਕਰਨਗੇ | ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਵਿੱਕੀ ਵਾਲੀਆ, ਬਿੰਦਰ ਸਿੰਘ ਰਾਵਲਪਿੰਡੀ, ਬਿੱਟਾ ਪਾਂਸ਼ਟਾ, ਅਵਤਾਰ ਸਿੰਘ ਮੰਗੀ, ਸਤਵਿੰਦਰ ਸਿੰਘ ਘੁੰਮਣ, ਜਸਵੀਰ ਸਿੰਘ ਬਜਾਜ ਮੈਂਬਰ ਬਲਾਕ ਸੰਮਤੀ, ਲੇਖ ਰਾਜ ਜਮਾਲਪੁਰ, ਅੰਮਿ੍ਤਪਾਲ ਸਿੰਘ ਕੁਲਾਰ, ਚਿੰਰਜੀ ਲਾਲ, ਐਡਵੋਕੇਟ ਕੁਲਦੀਪ ਭੱਟੀ, ਗੁਰਜੀਤਪਾਲ ਵਾਲੀਆ ਤੋ ਇਲਾਵਾ ਅਕਾਲੀ, ਕਾਂਗਰਸ ਅਤੇ ਬਸਪਾ ਦੇ ਬਲਾਕ ਸੰਮਤੀ ਮੈਂਬਰ ਅਤੇ ਇਲਾਕੇ ਦੇ ਸਰਪੰਚ ਪੰਚ ਅਤੇ ਮੋਹਤਵਾਰ ਵਿਅਕਤੀ ਹਾਜ਼ਰ ਸਨ |