12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਾਵਰਕਾਮ ਦਫ਼ਤਰ ਭੁਲੱਥ ਵਿਖੇ ਸਾਲਾਨਾ ਧਾਰਮਿਕ ਸਮਾਗਮ ਅੱਜ <br/>

Ad Position 21
No active advertisement
ਅਜੀਤ ਡੈਸਕ 27-05-2026
ਭੁਲੱਥ, 26 ਮਈ (ਮਨਜੀਤ ਸਿੰਘ ਰਤਨ)-ਉਪ ਮੰਡਲ ਦਫ਼ਤਰ ਭੁਲੱਥ ਦੇ ਸਮੂਹ ਸਟਾਫ਼ ਵੱਲੋਂ ਪਾਵਰ ਕਾਮ ਦਫ਼ਤਰ ਭੁਲੱਥ (ਬਿਜਲੀ ਘਰ) ਵਿਖੇ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਅੱਜ 27 ਮਈ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਭੁਲੱਥ ਕੁਲਤਾਰ ਸਿੰਘ, ਕਰਮਜੀਤ ਸਿੰਘ ਮੋਖਾ ਜੇ.ਈ., ਸਾਹਿਲ ਸੈਣੀ ਜੇ.ਈ. ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਟਾਫ਼ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਫ਼ਤਰ ਵਿਖੇ ਲਿਆ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ | ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵੱਖ-ਵੱਖ ਰਾਗੀ ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਉਨ੍ਹਾਂ ਦੱਸਿਆ ਕਿ ਝੋਨੇ ਤੇ ਗਰਮੀ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਮੁੱਖ ਰੱਖਦੇ ਹੋਏ, ਸਰਬੱਤ ਦੇ ਭਲੇ ਤੇ ਕਰਮਚਾਰੀਆਂ ਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਜਾਂਦਾ ਹੈ ਤਾਂ ਕਿ ਕਿਸੇ ਦਾ ਸਰੀਰਕ ਨੁਕਸਾਨ ਨਾ ਹੋਵੇ ਅਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਨਿਰਵਿਘਨ ਸਪਲਾਈ ਮਿਲੇ | ਇਸ ਮੌਕੇ ਤੇ 66 ਕੇ.ਵੀ. ਬਿਜਲੀ ਘਰ ਭੁਲੱਥ ਤੋਂ ਜੇ.ਈ. ਮਨਪ੍ਰੀਤ ਸਿੰਘ, 66 ਕੇ.ਵੀ. ਚੌਂਕ ਬਜਾਜ ਤੋਂ ਇੰਚਾਰਜ ਗੁਰਦੀਪ ਸਿੰਘ, ਸੀ.ਐਚ.ਬੀ ਪ੍ਰਧਾਨ ਜਗਦੀਪ ਸਿੰਘ ਹੁੰਦਲ, ਟੀ.ਐਸ.ਯੂ. ਪ੍ਰਧਾਨ ਜਰਨੈਲ ਸਿੰਘ, ਬਲਦੇਵ ਸਿੰਘ, ਭੁਪਿੰਦਰ ਸਿੰਘ, ਤਰਨਜੀਤ ਸਿੰਘ, ਗੁਰਨਾਮ ਸਿੰਘ, ਗੁਰਜਿੰਦਰ ਸਿੰਘ, ਵਰਿੰਦਰ ਸਿੰਘ ਬਿੰਦਾ, ਬਾਬਾ ਜਸਵੰਤ ਸਿੰਘ, ਰਿਪਨਵਿੰਦਰ ਸਿੰਘ, ਰਾਜਵਿੰਦਰ ਸਿੰਘ, ਰਵਿੰਦਰ ਸਿੰਘ ਬੱਬਾ, ਵੀਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਰੂਰੀ ਮੁਰੰਮਤ ਕਾਰਨ ਢਿਲਵਾਂ ਰੇਲਵੇ ਫਾਟਕ 27 ਤੋਂ 29 ਮਈ ਤੱਕ ਰਹੇਗਾ ਬੰਦ ਅਗਲੀ ਖ਼ਬਰ ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਨੇ ਮਾਤਾ ਰਤਨਾ ਦੇਵੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ <...
Ad Position 24