ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਗੋਬਿੰਦਸਰ, ਗੋਬਿੰਦ ਨਗਰ, ਸੋਡਲ ਵਿਖੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਚੱਲ ਰਹੀ ਹੈ | ਇਸ ਤਹਿਤ ਦੂਸਰੇ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰੀ ਕਵਿਸ਼ਰੀ ਜਥਾ ਭਾਈ ਗੁਰਜੰਟ ਸਿੰਘ 'ਬਹਿਲਾ' ਵਲੋਂ ਹਾਜ਼ਰੀ ਭਰੀ ਗਈ | ਜਥੇ ਨੇ ਸੰਗਤ ਨੂੰ ਕਵਿਸ਼ਰੀ ਦੇ ਰੂਪ 'ਚ ਗੁਰਇਤਿਹਾਸ ਸਰਵਣ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਰਵਣ ਸਿੰਘ, ਸਰਪ੍ਰਸਤ ਪਵਿੱਤਰ ਸਿੰਘ, ਬਾਬਾ ਗੁਰਜੀਤ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਸੁਖਜਿੰਦਰ ਸਿੰਘ ਬੱਲ ਵਲੋਂ ਕਵੀਸ਼ਰੀ ਜਥੇ ਦਾ ਸਨਾਮਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ |