12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਲਾਤਕਾਰੀ ਬਾਬੇ ਨੂੰ 16ਵੀਂ ਵਾਰੀ ਪੈਰੋਲ ਮਿਲਣੀ ਅਤੇ ਜਥੇਦਾਰ ਹਵਾਰਾ ਨੂੰ ਪੈਰੋਲ ਤੋਂ ਆਨਾਕਾਨੀ, ਦੇਸ਼ 'ਚ ਦੋਹਰੇ ਮਾਪਦੰਡਾਂ ਦੀ ਪ੍ਰਤੱਖ ਮਿਸਾਲ-ਸਿੱਖ ਤਾਲਮੇਲ ਕਮੇਟੀ <br/>

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਐੱਮ.ਐੱਸ. ਲੋਹੀਆ)-ਬਲਾਤਕਾਰ ਤੇ ਕਤਲ ਦੇ ਕੇਸਾਂ 'ਚ ਸੁਨਾਰੀਆ ਜੇਲ੍ਹ ਰੋਹਤਕ ਹਰਿਆਣਾ 'ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ 16ਵੀਂ ਵਾਰ 30 ਦਿਨਾਂ ਦੀ ਪੇਰੋਲ ਦਿੱਤੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਡੇਰਾ ਸਾਧ ਨੂੰ ਵਾਰ-ਵਾਰ ਪੇਰੋਲ ਦੇ ਕੇ ਸਿੱਖ ਕੌਮ ਦੇ ਦੋਸ਼ੀ, ਜਿਸਨੇ ਦਸ਼ਮੇਸ਼ ਪਿਤਾ ਦਾ ਸਵਾਂਗ ਰਚਾਇਆ ਸੀ, ਨੂੰ ਸ਼ਹਿ ਦਿੱਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਨਾਲ ਮਜ਼ਾਕ ਤੋਂ ਵੱਧ ਕੁਝ ਵੀ ਨਹੀ ਹੈ, ਕਿ 4-5 ਸਾਲਾਂ 'ਚ ਬਾਬਾ ਰਾਮ ਰਹੀਮ ਨੂੰ 16 ਵਾਰ ਪੇਰੋਲ ਮਿਲੀ, ਜਦਕਿ ਸਿੱਖ ਕੌਮ ਦੇ ਬੰਦੀ ਸਿੰਘ ਜੋ ਧਰਮ ਦੀ ਰੱਖਿਆ ਲਈ 32-35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ, ਜਿਨ੍ਹਾਂ 'ਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸ਼ਾਮਲ ਹਨ ਨੂੰ ਸਰਕਾਰਾਂ ਪੇਰੋਲ ਦੇਣ ਨੂੰ ਤਿਆਰ ਨਹੀਂ ਹਨ | ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਪਿੱਛਲੇ ਕਾਫ਼ੀ ਸਮੇਂ ਤੋਂ ਗੰਭੀਰ ਤੌਰ 'ਤੇ ਬਿਮਾਰ ਚਲ ਰਹੇ ਹਨ, ਜਦੋਂ ਭਾਈ ਸਾਹਿਬ ਨੇ ਮਾਤਾ ਜੀ ਦੀ ਦੇਖਭਾਲ ਲਈ ਪੇਰੋਲ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਆਖ ਕੇ ਛੁੱਟੀ ਨਹੀਂ ਦਿੱਤੀ ਗਈ, ਉਹ ਫ਼ਰਾਰ ਹੋ ਸਕਦੇ ਹਨ | ਆਗੂਆਂ ਨੇ ਕਿਹਾ ਕਿ ਜੋ ਬਾਬਾ ਬਲਾਤਕਾਰ ਜਿਹੇ ਗੰਭੀਰ ਦੋਸ਼ਾਂ 'ਚ ਸਜ਼ਾ ਯਾਫ਼ਤਾ ਹੈ, ਨੂੰ ਆਏ ਦਿਨ ਪੇਰੋਲ ਮਿਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ 'ਚ ਸ਼ਾਮਲ ਹੋਏ ਸਿੱਖ ਨੇਤਾ ਸੋਚ ਲੈਣ ਇਹ ਪਾਰਟੀ ਕਿੰਨੀ ਕੁ ਸਿੱਖ ਹਿਤੈਸ਼ੀ ਹੈ | ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਅਕਾਲੀ ਦਲ, ਜੋ ਭਾਜਪਾ ਨਾਲ ਗਠਜੋੜ ਕਰਨ ਨੂੰ ਕਾਹਲੇ ਹਨ, ਇਹ ਸੋਚ ਲੈਣ ਕਿ ਭਾਜਪਾ ਦੀ ਸਿੱਖਾਂ ਪ੍ਰਤੀ ਕੀ ਸੋਚ ਹੈ | ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਨੂੰ ਵਾਰ-ਵਾਰ ਪੇਰੋਲ ਦੇ ਕੇ ਸਿੱਖਾਂ ਨੂੰ ਚਿੜ੍ਹਾਇਆ ਜਾ ਰਿਹਾ ਹੈ, ਬੇਅਦਬੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਕਿਹੜਾ ਸਾਡਾ ਦੁਸ਼ਮਣ ਹੈ, ਕੌਣ ਦੋਸਤ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਜਮਸ਼ੇਰ ਚਾਰਾ ਮੰਡੀ ਦਾ ਦੌਰਾ <br/> ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ
Ad Position 24